ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਕ ਹਜ਼ਾਰ ਪਾਕਿ ਪ੍ਰਵਾਸੀ ਪਹਿਲੀ ਵਾਰ ਪਾਉਣਗੇ ਵੋਟ

ਇਕ ਹਜ਼ਾਰ ਪਾਕਿ ਪ੍ਰਵਾਸੀ ਪਹਿਲੀ ਵਾਰ ਪਾਉਣਗੇ ਵੋਟ

ਪਾਕਿਸਤਾਨ ਤੋਂ ਸਾਲ 2001 ਵਿਚ ਭਾਰਤ ਆਏ 90 ਸਾਲਾ ਰੇਵਾਰਾਮ ਭੀਲ ਨੇ 18 ਸਾਲ ਦੀ ਲੰਬੀ ਉਡੀਕ ਅੱਜ ਦੇ ਦਿਨ ਲਈ ਕੀਤੀ ਹੈ। ਸੋਮਵਾਰ ਨੂੰ ਆਖਿਰਕਰ ਉਹ ਪਹਿਲੀ ਵਾਰ ਭਾਰਤੀ ਚੋਣ ਵਿਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰੇਗਾ।  ਉਨ੍ਹਾਂ ਨੂੰ ਇਕ ਜਨਵਰੀ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਹੈ।

 

ਰੇਵਾ ਰਾਮ ਪਾਕਿਸਤਾਨ ਦੇ ਤੋਨੜੋ ਸੁਮਰੋ ਤੋਂ ਆਏ ਉਨ੍ਹਾਂ ਇਕ ਹਜ਼ਾਰ ਪਾਕਿਸਤਾਨੀ ਅਪ੍ਰਵਾਸੀਆਂ ਵਿਚ ਸ਼ਾਮਲ ਹੈ ਜੋ ਜੋਧਪੁਰ ਵਿਚ ਪਹਿਲੀ ਵਾਰ ਆਪਣੀ ਵੋਟ ਪਾਉਣਗੇ। ਰਾਜਸਥਾਨ ਦੀ 25 ਲੋਕ ਸਭਾ ਸੀਟਾਂ ਵਿਚੋਂ ਅੱਜ ਭਾਵ ਸੋਮਵਾਰ ਨੂੰ 13 ਸੀਟਾਂ ਉਤੇ ਚੋਣ ਹੋ ਰਹੀ ਹੈ, ਜਿਸ ਵਿਚ ਜੋਧਪੁਰ ਵੀ ਸ਼ਾਮਲ ਹੈ।

 

ਸੇਵਾਰਾਮ ਭੀਲ ਦੇ ਬੇਟੇ ਗੋਵਰਧਨ ਨੇ ਕਿਹਾ ਕਿ ਅਸੀਂ 18 ਮਈ 2001 ਨੂੰ ਭਾਰ ਆਏ। ਉਸ ਦੇ ਬਾਅਦ ਅਸੀਂ ਲਗਾਤਾਰ ਨਾਗਰਿਕਤਾ ਲਈ ਉਡੀਕ ਕਰ ਰਹੇ ਸੀ। ਇਸ ਸਾਲ ਇਕ ਜਨਵਰੀ ਨੂੰ ਮੈਨੂ, ਮੇਰੀ ਪਤਨੀ ਅਤੇ ਮੇਰੇ ਪਿਤਾ ਨੂੰ ਨਾਗਰਿਕਤਾ ਦਿੱਤੀ ਗਈ।

ਗੋਵਰਧਨ ਭੀਲ ਨੇ ਪਾਕਿਸਤਾਨ ਵਿਚ ਹੋਮਿਊਪੈਥੀ ਅਤੇ ਨਰਸਿੰਗ ਦੀ ਪੜ੍ਹਾਈ ਕੀਤੀ ਹੈ। ਉਹ ਜੋਧਪੁਰ ਦੇ ਰਾਧਾ ਭੀਲ ਬਸਤੀ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਭਾਗਸ਼ਾਲੀ ਲੋਕਾਂ ਵਿਚ ਸ਼ਾਮਲ ਹਾਂ ਜਿਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲੀ। ਭਾਰਤੀ ਨਾਗਰਿਕਤਾ ਦਾ ਸੈਕੜਿਆਂ ਦੀ ਤਾਦਾਦ ਵਿਚ ਲੋਕ ਉਡੀਕ ਕਰ ਰਹੇ ਹਨ।

 

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਿੰਗ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਅੱਜ ਨੌ ਸੂਬਿਆਂ ਵਿਚ 71 ਸੀਟਾਂ ਉਤੇ ਵੋਟਾਂ ਪਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੀ ਅਨੰਤਨਾਗ ਸੀਟ ਉਤੇ ਤਿੰਨ ਪੜਾਅ ਵਿਚ ਵੋਟਿੰਗ ਹੋਣੀ ਹੈ ਅਤੇ ਅੱਜ ਵੀ ਇਸ ਸੀਟ ਉਤੇ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਲੋਕ ਸਭਾ ਦੀਆਂ 543 ਸੀਟਾਂ ਵਿਚੋ਼ ਦੋ ਤਿਹਾਈ (373) ਉਤੇ ਚੋਣ ਪ੍ਰਕ੍ਰਿਰਿਆ ਪੂਰੀ ਹੋ ਜਾਵੇਗੀ। ਇਸ ਪੜਾਅ ਨਾਲ ਹੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿਚ ਵੋਟਿੰਗ ਦੀ ਸ਼ੁਰੂਆਤ ਹੋਵੇਗੀ।  ਇਸ ਪੜਾਅ ਵਿਚ ਕੁਲ 12.79 ਕਰੋੜ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Thousand Pakistani immigrants to cast first vote today