ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਭ ਸਭਾ ਚੋਣਾਂ 2019 : ਤਿੰਨ ਕਰੋੜ NRI ਨਹੀਂ ਪਾ ਸਕਣਗੇ ਵੋਟ

ਲੋਭ ਸਭਾ ਚੋਣਾਂ 2019 : ਤਿੰਨ ਕਰੋੜ NRI ਨਹੀਂ ਪਾ ਸਕਣਗੇ ਵੋਟ

ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਤਿੰਨ ਕਰੋੜ ਤੋਂ ਜ਼ਿਆਦਾ ਐਨਆਰਆਈ (ਪ੍ਰਵਾਸੀ ਭਾਰਤੀ) ਵੋਟ ਨਹੀਂ ਪਾ ਸਕਣਗੇ।  ਵੋਟ ਪਾਉਣ ਵਾਸਤੇ ਉਨ੍ਹਾਂ ਨੂੰ ਦੇਸ਼ ਵਿਚ ਆਉਣਾ ਪਵੇਗਾ ਅਤੇ ਆਪਣੀ ਸੰਸਦੀ ਸੀਟ ਉਤੇ ਜਾ ਕੇ ਵੋਟ ਪਾ ਸਕਣਗੇ, ਇਹ ਵੀ ਤਾਂ ਹੀ ਹੋਵੇਗਾ ਜੇਕਰ ਉਹ ਵੋਟਰ ਲਿਸਟ ਵਿਚ ਸ਼ਾਮਲ ਹੋਵੇਗਾ।

 

ਐਨਆਰਆਈ ਨੂੰ ਵੋਟਿੰਗ ਦਾ ਅਧਿਕਾਰ ਦੇਣ ਵਾਲਾ ਬਿਲ (ਆਰਪੀ ਐਕਟ ਸੋਧ ਬਿੱਲ, 2018) ਲੋਕ ਸਭਾ ਵਿਚ ਤਾਂ ਪਾਸ ਹੋ ਗਿਆ ਸੀ ਅਤੇ ਉਸ ਨੂੰ ਰਾਜ ਸਭਾ ਵਿਚ ਭੇਜ ਦਿੱਤਾ ਗਿਆ ਸੀ। ਲੋਕ ਸਭਾ ਮਈ ਵਿਚ ਖਤਮ ਹੋਣ ਬਾਅਦ ਇਹ ਬਿੱਲ ਇਕ ਤਰ੍ਹਾਂ ਨਾਲ ਖਤਮ ਹੋ ਜਾਵੇਗਾ, ਕਿਉਂਕਿ ਇਸ ਨੂੰ ਫਿਰ ਤੋਂ ਲੋਕ ਸਭਾ ਵਿਚ ਪਾਸ ਕਰਾਉਣਾ ਜ਼ਰੂਰੀ ਹੋਵੇਗਾ।

 

ਪ੍ਰੌਕਸੀ ਵੋਟਿੰਗ ਦੀ ਵਿਵਸਥਾ

 

ਇਸ ਬਿੱਲ ਵਿਚ ਵਿਵਸਥਾ ਕੀਤੀ ਗਈ ਸੀ ਕਿ ਐਨਆਰਆਈ ਜੋ ਯੋਗ ਵੋਟਰ ਹਨ ਅਤੇ ਵੋਟਰਸੂਚੀ ਵਿਚ ਉਨ੍ਹਾਂ ਦਾ ਨਾਮ ਹੈ ਉਹ ਵਿਦੇਸ਼ ਵਿਚ ਬੈਠੇ ਬੈਠੇ ਆਪਣੇ ਖੇਤਰ ਵਿਚ ਆਪਣੇ ਮਿੱਤਰ ਜਾਂ ਪਰਿਵਾਰ ਨੂੰ ਪ੍ਰੌਕਸੀ ਨਿਯੁਕਤ ਕਰ ਸਕਦੇ ਹਨ ਜੋ ਉਨ੍ਹਾਂ ਵੱਲੋਂ ਬੂਥ ਉਤੇ ਜਾ ਕੇ ਵੋਟ ਪਾ ਸਕੇਗਾ। ਹਾਲਾਂਕਿ ਇਸ ਵਿਵਸਥਾ ਨਾਲ ਭਾਜਪਾ ਤੋਂ ਇਲਾਵਾ ਸਾਰੇ ਦਲ ਅਸਹਿਮਤ ਹਨ।

 

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਵਿਸ਼ਵਾਸ ਦਾ ਪੂਰਣ ਅਭਾਵ ਹੈ। ਇਸ ਗੱਲ ਦੀ ਕੀ ਗਰੰਟੀ ਹੈ ਕਿ ਪ੍ਰੌਕਸੀ ਉਸ ਨੂੰ ਵੋਟ ਦੇਵੇਗਾ ਜਿਸ ਲਈ ਐਨਆਰਆਈ ਦੇਣ ਲਈ ਅਧਿਕਾਰਤ ਕੀਤਾ ਹੈ। ਕੁਝ ਪਾਰਟੀਆਂ ਨੇ ਇਹ ਵੀ ਕਿਹਾ ਕਿ ਇਹ ਛੋਟੀਆਂ ਪਾਰਟੀਆਂ ਲਈ ਚੰਗਾ ਨਹੀਂ ਹੈ ਕਿਉਂਕਿ ਉਹ ਐਨਆਰਆਈ ਕੋਲ ਜਾ ਕੇ ਪ੍ਰਚਾਰ ਨਹੀਂ ਕਰ ਸਕੇਗਾ। ਇਸਦਾ ਲਾਭ ਸੱਤਾਧਾਰੀ ਪਾਰਟੀਆਂ ਨੂੰ ਮਿਲੇਗਾ ਜਿਸਦਾ ਕੰਟਰੋਲ ਵਿਚ ਹਾਈਕਮਿਸ਼ਨ ਅਤੇ ਦੂਤਾਵਾਸ ਹੁੰਦੇ ਹਨ।

 

12,000 ਐਨਆਰਆਈ ਨੇ ਪਾਈ ਸੀ ਵੋਟ :

 

2014 ਦੀਆਂ ਚੋਣਾਂ ਵਿਚ ਲਗਭਗ 12000 ਤੋਂ ਜ਼ਿਆਦਾ ਐਨਆਰਆਈ ਵੋਟਰਾਂ ਨੇ ਵੋਟਾਂ ਵਿਚ ਹਿੱਸਾ ਲਿਆ ਸੀ ਅਤੇ ਇੲ ਗਿਣਤੀ ਸਭ ਤੋਂ ਜ਼ਿਆਦਾ ਕੇਰਲਾ ਵਿਚ ਸੀ ਜਿੱਥੇ 11,400 ਵੋਟਰਾਂ ਨੇ ਭਾਰੀ ਖਰਚ ਕਰਕੇ ਵੱਖ ਵੱਖ ਦੇਸ਼ਾਂ ਤੋਂ ਆ ਕੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਸੀ।

 

ਬੈਲਟਪੇਪਰ ਦੀ ਵਿਵਸਥਾ

 

ਇਸ ਤੋਂ ਪਹਿਲਾਂ ਚੋਣ ਕਮਿਸ਼ਨ ਐਨਆਰਆਈ ਨੂੰ ਬੈਲਟ ਪੇਪਰ ਰਾਹੀਂ ਵੋਟ ਦੇਣ ਲਈ ਅਧਿਕਾਰਤ ਕਰਨ ਲਈ ਤਿਆਰ ਹੋ ਗਿਆ ਸੀ। ਇਸ ਲਈ ਕਮਿਸ਼ਨ ਐਨਆਰਆਈ ਨੂੰ ਦੂਤਾਵਾਸ ਜਾਂ ਹਾਈਕਮਿਸ਼ਨ ਇਕ ਬੈਲਟ ਪੇਪਰ ਮੁਹੱਈਆ ਕਰਵਾਉਂਦਾ ਅਤੇ ਉਹ ਵੋਟ ਚੋਣ ਕਰਨ ਦੇ ਬਾਅਦ ਉਸ ਨੂੰ ਦੂਤਾਵਾਸ ਵਿਚ ਜਮ੍ਹਾਂ ਕਰਵਾ ਦਿੰਦੇ ਜਿੱਥੋਂ ਉਹ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਜਾਂਦਾ। ਪ੍ਰੰਤੂ ਵਿਦੇਸ਼ ਮੰਤਰਾਲੇ ਨੇ ਇਸ ਉਤੇ ਇੰਤਰਾਜ ਪ੍ਰਗਟਾਇਆ ਅਤੇ ਕਿਹਾ ਕਿ ਇਹ ਵਿਵਸਥਾ ਕਈ ਦੇਸ਼ਾਂ ਦੇ ਕਾਨੂੰਨ ਦੀ ਸਮਾਨਤਾ ਵਿਚ ਨਹੀਂ ਹੋਵੇਗੀ।

 

ਆਨਲਾਈਨ ਵੋਟਿੰਗ ਨਹੀਂ

 

ਕਮਿਸ਼ਨ ਨੇ ਕਿਹਾ ਕਿ ਫਿਲਹਾਲ ਆਨਲਾਈਨ ਵੋਟਿੰਗ ਦੀ ਵਿਵਸਥਾ ਨਹੀਂ ਕੀਤੀ ਜਾ ਸਕਦੀ। ਇਸ ਲਈ ਆਰਪੀ ਐਕਟ ਵਿਚ ਸੋਧ ਕਰਨਾ ਹੋਵੇਗਾ।  ਉਥੇ ਆਨਲਾਈਨ ਹੋਣ ਕਾਰਨ ਇਸ ਵਿਚ ਗੜਬੜੀ ਹੋਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Three crore NRIs can not even vote this time