ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਬੁਲਾਰੇ ਸ਼ਾਇਨਾ ਨੇ ਆਪਣੀ ਪਾਰਟੀ ਦੀ ਕੀਤੀ ਆਲੋਚਨਾ

ਭਾਜਪਾ ਬੁਲਾਰੇ ਸ਼ਾਇਨਾ ਨੇ ਆਪਣੀ ਪਾਰਟੀ ਦੀ ਕੀਤੀ ਆਲੋਚਨਾ

ਮਹਾਰਾਸ਼ਟਰ ਭਾਜਪਾ ਦੀ ਬੁਲਾਰਾ ਸ਼ਾਇਨਾ ਐਨਸੀ ਨੇ ਕਿਹਾ ਕਿ ਉਹ ‘ਨਿਰਾਸ਼ ਹੈ ਕਿ ਉਨ੍ਹਾਂ ਦੀ ਪਾਰਟੀ ਸਮੇਤ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਮਹਿਲਾਵਾਂ ਨੂੰ ਜ਼ਿਆਦਾ ਪ੍ਰਤੀਨਿਧਤਾ ਨਹੀਂ ਦਿੱਤੀ।

 

ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਨੂੰ ‘ਜਗਾਉਣ ਦੀ ਜ਼ਰੂਰਤ ਹੈ ਕਿਉਂਕਿ ਮਹਿਲਾ ਹਿੱਤਾਂ ਨੂੰ ਲੈ ਕੇ ਕੇਵਲ ਬਿਆਨਬਾਜ਼ੀ ਕਰਦੇ ਹਨ। ਪੱਛਮੀ ਬੰਗਾਲ ਅਤੇ ਉੜੀਸਾ ਵਿਚ ਦੋਵੇਂ ਆਗੂਆਂ ਨੇ ਕ੍ਰਮਵਾਰ 33 ਫੀਸਦੀ ਅਤੇ 41 ਫੀਸਦੀ ਮਹਿਲਾਵਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ।

 

ਭਾਸ਼ਾ ਅਨੁਸਾਰ ਮਹਾਰਾਸ਼ਟਰ ਵਿਚ 48 ਲੋਕ ਸਭਾ ਸੀਟਾਂ ਉਤੇ ਪ੍ਰਮੁੱਖ ਪਾਰਟੀਆਂ ਨੇ ਕੇਵਲ 13 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਸ਼ਾਇਨਾ ਨੇ ਇੱਥੇ ਬਿਆਨ ਜਾਰੀ ਕਰ ਕਿਹਾ ਕਿ ਯੋਗਤਾ ਨੂੰ ਮੌਕੇ ਦੀ ਜ਼ਰੂਰਤ ਹੁੰਦੀ ਹੈ। ਪ੍ਰਤਿਭਾ ਦਿਖਾਏ ਜਾਣ ਦੀ ਲੋੜ ਹੈ।

 

ਉਨ੍ਹਾਂ ਕਿਹਾ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੂੰ ਜ਼ਿਆਦਾ ਮਹਿਲਾ ਉਮੀਦਵਾਰਾਂ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਚੁਣਾਵੀ ਸਮਰਥਾ ਨੂੰ ਦਿਖਾ ਸਕੇ। ਸਾਰੀਆਂ ਪਾਰਟੀਆਂ ਨੂੰ ਜਾਗਣ ਦੀ ਲੋੜ ਹੈ।

 

ਮਹਾਰਾਸ਼ਟਰ ਵਿਚ ਇਸ ਵਾਰ ਭਾਜਪਾ ਨੇ ਸੱਤ ਮਹਿਲਾ ਉਮੀਦਵਾਰਾਂ, ਕਾਂਗਰਸ ਨੇ ਤਿੰਨ ਅਤੇ ਰਾਕਾਂਪਾ ਅਤੇ ਸ਼ਿਵ ਸੈਨਾ ਨੇ ਇਕ–ਇਕ ਮਹਿਲਾ ਉਮੀਦਵਾਰਾਂ ਨੂੰ ਚੋਣਾਂ ਵਿਚ ਉਤਾਰਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections 2019 Upset with all parties BJP s Shaina NC praises Mamata Naveen Patnaik