ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁਕ 'ਤੇ EVM 'ਚ ਗੜਬੜੀ ਦੀਆਂ ਅਫਵਾਹਾਂ ਫੈਲਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ

 

ਈਵੀਐਮ (EVM) 'ਚ ਗੜਬੜੀ ਦੀ ਅਫਵਾਹ ਫੈਲਾਉਣ ਉੱਤੇ ਕੰਧਰਾਪੁਰ ਥਾਣੇ ਦੀ ਪੁਲਿਸ ਨੇ ਮੰਗਲਵਾਰ ਨੂੰ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਉੱਤੇ ਪੁਲਿਸ ਨੇ ਫੇਸਬੁਕ ਉੱਤੇ ਈਵੀਐਮ ਨੂੰ ਲੈ ਕੇ ਗ਼ਲਤ ਸੂਚਨਾ ਪ੍ਰਸਾਰਿਤ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਸੀ। ਸਾਈਬਰ ਸੈੱਲ ਦੀ ਮਦਦ ਨਾਲ ਉਸ ਦੀ ਜਾਣਕਾਰੀ ਇੱਕਠੀ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

 

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਮੇਸ਼ ਗੌਤਮ ਨਾਮਕ ਫੇਸਬੁਕ ਆਈਡੀ ਰਾਹੀਂ ਲੋਕ ਸਭਾ ਚੋਣ ਨਤੀਜੇ ਤੋਂ ਪਹਿਲਾਂ ਹੀ ਈਵੀਐਮ ਵਿੱਚ ਗੜਬੜੀ ਕੀਤੇ ਜਾਣ ਸਬੰਧੀ ਗ਼ਲਤ ਸੂਚਨਾ ਪ੍ਰਸਾਰਿਤ ਕੀਤੀ ਜਾ ਰਹੀ ਹੈ।

 

ਸਾਈਬਰ ਸੈੱਲ ਨੇ ਜਾਂਚ ਦੌਰਾਨ ਪਾਇਆ ਕਿ ਕੰਧਰਾਪੁਰ ਥਾਣੇ ਦੇ ਆਂਖਾਪੁਰ ਪਿੰਡ ਵਾਸੀ ਉਮੇਸ਼ ਗੌਤਮ ਪੁੱਤਰ ਰਾਮ ਆਸਰੇ ਰਾਮ ਆਪਣੇ ਫੇਸਬੁਕ ਆਈਡੀ ਨਾਲ ਕਈ ਥਾਂ ਈਵੀਐਮ ਦੇ ਫੜੇ ਜਾਣ ਅਤੇ ਗੜਬੜੀ ਕੀਤੇ ਜਾਣ ਦੀ ਗ਼ਲਤ ਸੂਚਨਾ ਪ੍ਰਸਾਰਿਤ ਕਰ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Youth arrested on Facebook spreading rumors of mess in EVM