ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣ : ਫਰਵਰੀ ਦੇ ਆਖੀਰ ਤੱਕ ਤਿਆਰ ਹੋ ਸਕਦਾ ਕਾਂਗਰਸ ਦਾ  ਚੋਣ ਮਨੋਰਥ ਪੱਤਰ

ਲੋਕ ਸਭਾ ਚੋਣ : ਫਰਵਰੀ ਦੇ ਆਖੀਰ ਤੱਕ ਤਿਆਰ ਹੋ ਸਕਦਾ ਕਾਂਗਰਸ ਦਾ  ਚੋਣ ਮਨੋਰਥ ਪੱਤਰ

ਕਾਂਗਰਸ ਆਗਾਮੀ ਲੋਕ ਸਭਾ ਚੋਣ ਲਈ ਆਪਣੇ ਚੋਣ ਮਨੋਰਥ ਪੱਤਰ ਨੂੰ ਫਰਵਰੀ ਦੇ ਆਖਰੀ ਤੱਕ ਅੰਤਿਮ ਰੂਪ ਦੇ ਸਕਦੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਦੇਸ਼ ਦੇ 150 ਥਾਵਾਂ `ਤੇ ਵਿਚਾਰ ਚਰਚਾ ਦਾ ਕੰਮ ਚਲ ਰਿਹਾ ਹੈ ਅਤੇ ਇਸ `ਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਰਾਏ ਲਈ ਜਾ ਰਹੀ ਹੈ।


ਸਮਾਚਾਰ ਏਜੰਸੀ ਭਾਸ਼ਾ ਨੇ ਇਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ 100 ਥਾਵਾਂ `ਤੇ ਵਿਚਾਰ ਚਰਚਾ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਅਜੇ 50 ਥਾਵਾਂ `ਤੇ ਇਹ ਹੋਵੇਗਾ। ਉਨ੍ਹਾਂ ਕਿਹਾ ਕਿ ਚੋਣ ਮਨੋਰਥ ਪੱਤਰ ਦੇ ਨਿਰਮਾਣ `ਚ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਵਪਾਰੀਆਂ ਅਤੇ ਸਮਾਜ ਦੇ ਦੂਜੇ ਵਰਗਾਂ ਦੀ ਰਾਏ ਲਈ ਜਾ ਰਹੀ ਹੈ। ਉਮੀਦ ਹੈ ਕਿ ਫਰਵਰੀ ਦੇ ਤੀਜੇ ਹਫਤੇ ਜਾਂ ਆਖੀਰ ਤੱਕ ਸਾਡਾ ਚੋਣ ਮਨੋਰਥ ਪੱਤਰ ਤਿਆਰ ਹੋ ਜਾਵੇਗਾ।


ਸੂਤਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਹੁਣੇ ਹੀ ਦੁਬਈ ਦੌਰੇ ਸਮੇਂ ਐਨਆਰਆਈ ਲੋਕਾਂ ਵੱਲੋਂ ਕੁਝ ਸੁਝਾਅ ਮਿਲੇ ਹਨ ਅਤੇ ਇਨ੍ਹਾਂ `ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਮੌਕਿਆਂ `ਤੇ ਇਹ ਕਿਹਾ ਕਿ ਕਾਂਗਰਸ ਦਾ ਚੁਣਾਵੀ ਚੋਣ ਮਨੋਰਥ ਪੱਤਰ ਸਾਰੇ ਵਰਗਾਂ ਦੀਆਂ ਉਮੀਦਾਂ ਮੁਤਾਬਕ ਹੋਵੇਗਾ। ਇਹ ਚੋਣ ਮਨੋਰਥ ਪੱਤਰ ਭਾਰਤ ਦੇ ਲੋਕਾਂ ਨਾਲ ਵਿਚਾਰ ਚਰਚਾ ਦੇ ਆਧਾਰ `ਤੇ ਤਿਆਰ ਕੀਤਾ ਜਾਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections Congress may release its manifesto by the end of February