ਉੜੀਸਾ ਦੇ ਰਹਿਣ ਵਾਲੇ 31 ਸਾਲਾ ਮੂਰਤੀਕਾਰ ਮੁਕਿਤਕਾਂਤ ਵਿਸਵਾਲ ਉਸ ਸਮੇਂ ਰਾਸ਼ਟਰੀ ਸੁਰਖੀਆਂ ਵਿਚ ਅਚਾਨਕ ਆਏ, ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਵਿਚ 71 ਦਿਨਾਂ ਤੱਕ ਕਰੀਬ 1500 ਕਿਲੋਮੀਟਰ ਪੈਦਲ ਯਾਤਰਾ ਕੀਤੀ। ਉਹ ਆਪਣੇ ਨਾਲ ਤਰਿੰਗਾ ਝੰਡਾ ਅਤੇ ਇਕ ਵੱੜਾ ਬੈਨਰ ਲੈ ਕੇ ਜਾ ਰਹੇ ਸਨ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਰਾਊਰਕੇਲਾ ਦੇ ਇਸਪਤਾ ਜਨਰਲ ਹਸਪਤਾਲ ਅਪ੍ਰਗੇਡ ਕਰਨ ਬਾਰੇ ਉਨ੍ਹਾਂ ਦੇ ਵਾਅਦੇ ਨੂੰ ਯਾਦ ਕਰਵਾਇਆ ਜਾ ਸਕੇ।
ਪ੍ਰੰਤੂ ਬਿਸਵਾਲ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਹਾਈਵੇ ਉਤੇ ਬੇਹੋਸ਼ ਹੋ ਕੇ ਡਿੱਗ ਗਏ। ਉਨ੍ਹਾਂ ਨੂੰ ਉਤਰ ਪ੍ਰਦੇਸ਼ ਦੇ ਆਗਰਾ ਵਿਚ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਲਾਂਕਿ, ਰਾਸ਼ਟਰੀ ਰਾਜਧਾਨੀ ਪਹੁੰਚਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਮਿਲਣ ਦੀ ਉਨ੍ਹਾਂ ਦੀ ਕੋਸ਼ਿਸ਼ ਅਸਫਲ ਰਹੀ। ਹੁਣ ਬਿਸਵਾਲ ਨੂੰ ਕਾਂਗਰਸ ਨੇ ਰਾਊਰਕੇਲਾ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਹੈ।
ਉੜੀਸਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਉਮੀਦਵਾਰਾਂ ਦੀ ਸੂਚੀ ਵਿਚ ਜੇਲ੍ਹ ਵਿਚ ਬੰਦ ਮਾਓਵਾਦੀ ਆਗੂ ਸਬਯਾਸ਼ਚੀ ਪਾਂਡਾ ਦੀ ਪਤਨੀ ਸੁਭਾਸ੍ਰੀ ਪਾਂਡਾ ਦਾ ਵੀ ਨਾਮ ਹੈ। ਉਨ੍ਹਾਂ ਨੂੰ ਰਾਨਪੁਰ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਇਕ ਹੋਰ ਮਾਓਵਾਦੀ ਨਾਲ ਸਬੰਧੀ ਅਰੋਪੀ ਸੰਗਰਾਮ ਮੋਹੰਤੀ ਨੂੰ ਵੀ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈ। 38 ਸਾਲਾ ਸੁਰੂਦਾ ਵਿਧਾਨ ਸਭਾ ਤੋਂ ਕਾਂਗਰਸ ਉਮੀਦਵਾਰ ਸਾਬਕਾ ਮਾਓਵਾਦੀ ਦਾਂਡਾਪਾਨੀ ਮੋਹੰਤੀ ਦੇ ਬੇਟੇ ਹਨ।