ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਉਤੇ ਮੋਦੀ ਦਾ ਪਹਿਲਾ ਪ੍ਰਤੀਕਰਮ

ਲੋਕ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਉਤੇ ਮੋਦੀ ਦਾ ਪਹਿਲਾਂ ਪ੍ਰਤੀਕਰਮ

ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਦੁਪਹਿਰ ਟਵੀਟ ਕਰਕੇ ਪਹਿਲੀ ਪ੍ਰਤੀਕਿਰਿਆ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿਚ ਲਿਖਿਆ ਕਿ ਸਭ ਦਾ ਸਾਥ+ਸਭ ਦਾ ਵਿਕਾਸ+ਸਭ ਦਾ ਵਿਸ਼ਵਾਸ = ਜਿੱਤ ਭਾਰਤ।

 

ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਭਾਰਤ ਦੀ ਇਕ ਵਾਰ ਫਿਰ ਤੋਂ ਜਿੱਤ ਹੋਈ। ਇਸ ਨਾਲ ਹੀ ਉਨ੍ਹਾਂ ਜਿੱਤ ਭਾਰਤ ਦਾ ਹੈਸ਼ਟੈਗ ਵੀ ਲਗਾਇਆ। ਜ਼ਿਕਰਯੋਗ ਹੈ ਕਿ ਭਾਜਪਾ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਆ ਰਹੇ ਰੁਝਾਨਾਂ ਵਿਚ ਬਹੁਮਤ ਹਾਸਲ ਹੋ ਚੁੱਕਿਆ ਹੈ।

 

 

ਉਥੇ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਨਤੀਜਿਆਂ ਉਤੇ ਕਿਹਾ ਕਿ ਇਹ ਜਿੱਤ ਪੂਰੇ ਭਾਰਤ ਦੀ ਜਿੱਤ ਹੈ। ਦੇਸ਼ ਦੇ ਨੌਜਵਾਨਾਂ, ਗਰੀਬ, ਕਿਸਾਨ ਦੀਆਂ ਉਮੀਦਾਂ ਦੀ ਜਿੱਤ ਹੈ। ਇਹ ਜਿੱਤ ਪ੍ਰਧਾਨ ਮੰਤਰੀ ਮੋਦੀ ਜੀ ਦੇ ਪੰਜ ਸਾਲ ਦੇ ਵਿਕਾਸ ਅਤੇ ਮਜ਼ਬੂਤ ਅਗਵਾਈ ਵਿਚ ਜਨਤਾ ਦੇ ਵਿਸ਼ਵਾਸ ਦੀ ਜਿੱਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections result 2019 pm narendra modi tweets