ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਦਿਗਵਿਜੈ ਸਿੰਘ ਦੇ ਸਮੱਰਥਨ ਵਿੱਚ ਆਏ ਸਾਧੂ ਸੰਤ

ਕੰਪਿਊਟਰ ਬਾਬਾ ਨੇ ਧੁਣੀ ਧੁਖਾਈ

 

ਮੱਧ ਪ੍ਰਦੇਸ਼ ਦੀ ਭੋਪਾਲ ਸੰਸਦੀ ਸੀਟ ਉੱਤੇ ਇਸ ਵਾਰ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਦੇ ਸਾਹਮਣੇ ਭਾਜਪਾ ਨੇ ਸਾਧਵੀ ਪ੍ਰੱਗਿਆ ਠਾਕੁਰ ਨੂੰ ਉਤਾਰ ਕੇ ਲੜਾਈ ਨੂੰ ਬੇਹਦ ਦਿਲਚਸਪ ਬਣਾ ਦਿੱਤਾ ਹੈ। ਅਜਿਹੇ ਵਿੱਚ ਇਸ ਲੋਕ ਸਭਾ ਸੀਟ ਉੱਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। 

 

 

 

 

 

 

 

ਭੋਪਾਲ ਦੀ ਲੜਾਈ ਹੋਈ ਦਿਲਚਸਪ

ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਈ ਪ੍ਰੱਗਿਆ ਠਾਕੁਰ ਜਿਥੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡ ਰਹੀ, ਉਥੇ ਦੂਜੇ ਪਾਸੇ ਕਾਂਗਰਸ ਦੇ ਦਿਗ਼ਜ਼ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਇਸ ਸੀਟ ਨੂੰ ਜਿੱਤਣ ਲਈ ਹਰ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। 

 

ਦਿਗਵਿਜੈ ਦੇ ਸਮੱਰਥਨ ਵਿੱਚ ਆਏ ਸਾਧੂ ਸੰਤ

ਇਸ ਵਿਚਕਾਰ ਹੁਣ ਦਿਗਵਿਜੈ ਸਿੰਘ ਦੇ ਸਮੱਰਥਨ ਵਿੱਚ ਸਾਧੂ ਸੰਤ ਵੀ ਅਖਾੜੇ ਵਿੱਚ ਆ ਗਏ ਹਨ। ਸ਼ਿਵਰਾਜ ਚੌਹਾਨ ਸਰਕਾਰ ਸਮੇਂ ਮੰਤਰੀ ਦਾ ਦਰਜਾ ਪਾਉਣ ਵਾਲੇ ਕੰਪਿਊਟਰ ਬਾਬਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਧੂ ਸੰਤਾਂ ਨੂੰ ਲੈ ਕੇ ਭੋਪਾਲ ਵਿੱਚ ਕੈਂਪ ਲਾ ਕੇ ਹਟ ਯੋਗ ਸ਼ੁਰੂ ਕਰ ਦਿੱਤਾ ਹੈ। 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections: Thousands of sadhu come with computer baba for support of Digvijay Singh