ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਮ ਬਿੜਲਾ ਲੋਕ ਸਭਾ ਦੇ ਸਪੀਕਰ ਚੁਣੇ ਗਏ

ਓਮ ਬਿੜਲਾ ਲੋਕ ਸਭਾ ਦੇ ਸਪੀਕਰ ਚੁਣੇ ਗਏ

ਰਾਜਸਥਾਨ ਦੇ ਕੋਟਾ ਤੋਂ ਭਾਜਪਾ ਦੇ ਸੰਸਦ ਓਮ ਬਿੜਲਾ ਨੂੰ ਬਿਨਾਂ ਕਿਸੇ ਵਿਰੋਧ ਦੇ ਨਵੇਂ ਲੋਕ ਸਭਾ ਸਪੀਕਰ ਚੁਣ ਲਿਆ ਗਿਆ। ਹੁਣ ਤੱਕ ਸੀਨੀਅਰ ਸਾਂਸਦਾਂ ਵੱਲੋਂ ਲੋਕ ਸਭਾ ਸਪੀਕਰ ਦਾ ਅਹੁੱਦਾ ਸੰਭਾਲਣ ਦੀ ਪਰੰਪਰਾ ਰਹੀ ਹੈ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਬਿੜਨਾ ਇਸ ਮਾਮਲੇ ਵਿਚ ਘੱਟ ਅਨੁਭਵੀ ਮੰਨੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਲੋਕ ਸਭਾ ਸਪੀਕਰ ਅਹੁਦੇ ਲਈ ਬਿੜਲਾ ਦੇ ਨਾਮ ਦਾ ਪ੍ਰਸਤਾਵ ਕੀਤਾ। ਬਿੜਲਾ ਨੂੰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਕਰੀਬੀ ਮੰਨਿਆ ਜਾਂਦਾ ਹੈ। ਬਿੜਲਾ ਰਾਜਸਥਾਨ ਦੇ ਹਾੜੌਤੀ ਅੰਚਲ ਤੋਂ ਦੇਸ਼ ਦੇ ਇਕ ਪ੍ਰਮੁੱਖ ਸੰਵਿਧਾਨਕ ਅਹੁਦੇ ਉਤੇ ਕਾਬਜ ਹੋਣ ਵਾਲੇ ਪਹਿਲੇ ਆਗੂ ਹੋਣਗੇ। ਰਾਜਨੀਤਿਕ ਜਾਣਕਾਰਾਂ ਅਨੁਸਾਰ, ਬਿੜਲਾ ਵਿਦਿਆਰਥੀ ਜੀਵਨ ਤੋਂ ਹੀ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਨਾਲ ਜੁੜੇ ਹਨ। ਇਸ ਦੇ ਬਾਅਦ ਉਹ ਭਾਰਤੀ ਜਨਤਾ ਯੂਵਾ ਮੋਰਚਾ ਨਾਲ ਜੁੜੇ ਰਹੇ ਅਤੇ ਜ਼ਿਲ੍ਹਾ ਰਾਜ ਪੱਧਰ ਉਤੇ ਉਸਦੀ ਅਗਵਾਈ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha speaker om birla full profile