ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਸਪੀਕਰ ਨੇ ਭਗਵੰਤ ਮਾਨ ਨੂੰ ਨਿਯਮ ਸਿਖਾ ਕੇ ਕਰਵਾਇਆ ਚੁੱਪ

ਲੋਕ ਸਭਾ ਸਪੀਕਰ ਨੇ ਭਗਵੰਤ ਮਾਨ ਨੂੰ ਨਿਯਮ ਸਿਖਾ ਕੇ ਕਰਵਾਇਆ ਚੁੱਪ

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਹੁਣ ਮੈਂਬਰਾਂ ਨੂੰ ਲਗਭਗ ਰੋਜ਼ਾਨਾ ਸਦਨ ਦੇ ਨਿਯਮਾਂ ਬਾਰੇ ਨਸੀਹਤ ਕਰਦੇ ਵਿਖਾਈ ਦੇ ਹੀ ਜਾਂਦੇ ਹਨ। ਅੱਜ ਵੀਰਵਾਰ ਨੂੰ ਉਨ੍ਹਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਕੁਝ ਨਿਯਮ ਸਿਖਾ ਕੇ ਸ਼ਾਂਤ ਕਰ ਦਿੱਤਾ।

 

 

ਦਰਅਸਲ, ਸ੍ਰੀ ਭਗਵੰਤ ਮਾਨ ਕਿਸੇ ਮੁੱਦੇ ਉੱਤੇ ਬੋਲਣ ਲਈ ਖੜ੍ਹੇ ਹੋਏ ਸਨ ਪਰ ਸਪੀਕਰ ਨੇ ਉਨ੍ਹਾਂ ਨੂੰ ਅਧਵਾਟਿਓਂ ਰੋਕਿਆ ਤੇ ਉਨ੍ਹਾਂ ਨੂੰ ਬਿਠਾਉਂਦੇ ਹੋਏ ਸੰਸਦ ਦੇ ਨਿਯਮ ਵੀ ਚੇਤੇ ਕਰਵਾ ਦਿੱਤੇ।

 

 

ਅੱਜ ਜਦੋਂ ਸ੍ਰੀ ਭਗਵੰਤ ਮਾਨ ਨੇ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਦਾ ਕੋਈ ਮੁੱਦਾ ਚੁੱਕਣਾ ਚਾਹਿਆ, ਤਾਂ ਉਨ੍ਹਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸਪੀਕਰ ਨੇ ਉਨ੍ਹਾਂ ਨੂੰ ਟੋਕਦਿਆਂ ਆਖਿਆ ਕਿ ਤੁਸੀਂ ਸਿਫ਼ਰ–ਕਾਲ ਦੌਰਾਨ ਜਿਹੜੇ ਵਿਸ਼ੇ ਦਾ ਨੋਟਿਸ ਦਿੱਤਾ ਹੈ, ਉਹੀ ਵਿਸ਼ਾ ਉਠਾਓ।

 

 

ਸ੍ਰੀ ਬਿਰਲਾ ਨੇ ਕਿਹਾ ਕਿ ਜੇ ਵਿਸ਼ਾ ਬਦਲਣਾ ਵੀ ਹੈ, ਤਾਂ ਪਹਿਲਾਂ ਉਨ੍ਹਾਂ ਤੋਂ ਇਜਾਜ਼ਤ ਲਈ ਜਾਵੇ। ਉਨ੍ਹਾਂ ਸ੍ਰੀ ਮਾਨ ਨੂੰ ਕਿਹਾ ਕਿ – ‘ਤੁਸੀਂ ਪੰਜਾਬ ਵਿੱਚ ਅਧਿਆਪਕਾਂ ਦੀਆਂ ਤਨਖ਼ਾਹਾਂ ਬਾਰੇ ਵਿਸ਼ਾ ਦਿੱਤਾ ਹੈ, ਮੈਂ ਪੜ੍ਹਿਆ–ਲਿਖਿਆ ਸਪੀਕਰ ਹਾਂ’ ਸ੍ਰੀ ਬਿਰਲਾ ਦੇ ਇੰਨਾ ਆਖਦਿਆਂ ਹੀ ਸਦਨ ਵਿੱਚ ਸਾਰੇ ਹੱਸ ਪਏ।

 

 

ਉਸ ਤੋਂ ਬਾਅਦ ਸਪੀਕਰ ਨੇ ਸ੍ਰੀ ਭਗਵੰਤ ਮਾਨ ਨੂੰ ਵਿਸ਼ਾ ਬਦਲਣ ਦੀ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਜੇ ਕਿਸੇ ਨੇ ਵਿਸ਼ਾ ਬਦਲਣਾ ਹੋਵੇ, ਤਾਂ ਉਹ ਉਨ੍ਹਾਂ ਤੋਂ ਇਜਾਜ਼ਤ ਲੈਣ।

 

 

ਇੰਝ ਸ੍ਰੀ ਬਿਰਲਾ ਨੂੰ ਕਈ ਵਾਰ ਸਦਨ ਵਿੱਚ ਸਖ਼ਤੀ ਵਰਤਦਿਆਂ ਵੇਖਿਆ ਜਾ ਚੁੱਕਿਆ ਹੈ। ਬੀਤੇ ਦਿਨੀਂ ਉਨ੍ਹਾਂ ਮਨੁੱਖ ਸਰੋਤਾਂ ਦੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰੀਆਲ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਉਹ ਕਿਸੇ ਵੀ ਮੈਂਬਰ ਨੂੰ ਬੋਲਣ ਦੀ ਪ੍ਰਵਾਨਗੀ ਨਾ ਦੇਣ ਕਿਉ਼ਕਿ ਸਦਨ ਵਿੱਚ ਇਹ ਕੰਮ ਸਪੀਕਰ ਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Speaker taught rules and made Bhagwant Mann silent