ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਨੇ ਮੋਦੀ ਸਰਕਾਰ ਤੋਂ ਪੁੱਛਿਆ, ਕਦੋਂ ਲਾਗੂ ਕਰੋਗੇ ਲੋਕਪਾਲ?

ਲੋਕਪਾਲ ਦੀ ਨਿਯੁਕਤੀ 'ਚ ਹੋ ਰਹੀ ਦੇਰੀ

ਲੋਕਪਾਲ ਦੀ ਨਿਯੁਕਤੀ 'ਚ ਹੋ ਰਹੀ ਦੇਰੀ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਵਾਲ ਪੁੱਛਿਆ ਹੈ ਕਿ ਇੰਨੀ ਦੇਰੀ ਕਿਉ ਹੋ ਰਹੀ ਹੈ? ਅਦਾਲਤ ਨੇ ਕੇਂਦਰ ਨੂੰ ਕਿਹਾ ਕਿ 10 ਦਿਨਾਂ ਦੇ ਅੰਦਰ ਲੋਕਪਾਲ ਦੀ ਨਿਯੁਕਤੀ ਦੀ ਸਮਾਂ ਸੀਮਾ ਬਾਰੇ ਫੈਸਲਾ ਕਰਕੇ ਸਾਨੂੰ ਦੱਸੇ।

 

ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਆਰ ਭਾਨੁਮਤੀ ਦੀ ਬੈਂਚ ਨੇ ਸਰਕਾਰ ਨੂੰ 10 ਦਿਨ ਦੇ ਅੰਦਰ ਹਲਫਨਾਮਾ ਦਾਇਰ ਕਰ ਇਹ ਦੱਸਣ ਲਈ ਕਿਹਾ ਕਿ ਲੋਕਪਾਲ ਦੀ ਨਿਯੁਕਤੀ ਲਈ ਕੀ  ਸੰਭਵ ਕਦਮ ਚੁੱਕੇ ਗਏ ਹਨ। ਅਟਾਰਨੀ ਜਨਰਲ ਕੇ.ਕੇ. ਵੈਣੂਗੋਪਾਲ ਨੇ  ਲਰਕਾਰ ਦੀ ਤਕਫੋਂ ਲੋਕਪਾਲ ਦੀ ਨਿਯੁਕਤੀ ਬਾਰੇ ਲਿਖਤੀ ਹਿਦਾਇਤਾਂ ਬੈਂਚ ਸਾਹਮਣੇ ਪੇਸ਼ ਕੀਤੀਆਂ। ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ।

 

ਅਦਾਲਤ ਗੈਰ-ਸਰਕਾਰੀ ਸੰਗਠਨ ਕਾਮਨ ਕਾਜ਼ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ ਚ, 27 ਅਪ੍ਰੈਲ, 2017 ਦੀ ਕੋਰਟ ਦੇ ਹੁਕਮ ਦੇ ਬਾਵਜੂਦ ਲੋਕਪਾਲ ਦੀ ਗੈਰ-ਨਿਯੁਕਤੀ ਦਾ ਮੁੱਦਾ ਉਠਾਇਆ ਗਿਆ ਹੈ। ਅਦਾਲਤ ਨੇ ਪਿਛਲੇ ਸਾਲ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਸੰਸਦ 'ਚ ਲੰਬਿਤ ਸੰਸ਼ੋਧਨਾਂ ਦਾ ਬਿੱਲ ਪਾਸ ਹੋਣ ਤੱਕ ਲੋਕਪਾਲ ਕਾਨੂੰਨ ਨੂੰ ਰੋਕਣਾ ਸਹੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lokpal appointment Supreme Court asks Modi government to inform time in ten days