ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਲੋਕਪਾਲ ਦੇ ਮੈਂਬਰ ਜਸਟਿਸ (ਸੇਵਾ ਮੁਕਤ) ਅਜੇ ਕੁਮਾਰ ਤ੍ਰਿਪਾਠੀ ਦਾ ਬੀਤੀ ਸਨਿੱਚਰਵਾਰ ਰਾਤ ਨੂੰ ਏਮਜ਼ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਤ੍ਰਿਪਾਠੀ (62) ਦੀ ਮੌਤ ਰਾਤ ਲਗਭਗ 9 ਵਜੇ ਮੌਤ ਹੋਈ।
ਛੱਤੀਸਗੜ੍ਹ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਤ੍ਰਿਪਾਠੀ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਏਮਜ਼ ਟਰਾਮਾ ਸੈਂਟਰ 'ਚ ਦਾਖਲ ਸਨ, ਜਿਸ ਨੂੰ ਕੋਵਿਡ-19 ਹਸਪਤਾਲ 'ਚ ਬਦਲ ਦਿੱਤਾ ਗਿਆ ਹੈ। ਇੱਕ ਸੂਤਰ ਨੇ ਕਿਹਾ, "ਉਹ ਬਹੁਤ ਬਿਮਾਰ ਸਨ। ਉਹ ਆਈਸੀਯੂ 'ਚ ਸਨ ਅਤੇ ਪਿਛਲੇ ਤਿੰਨ ਦਿਨਾਂ ਤੋਂ ਲਾਈਫ ਸਪੋਰਟ ਸਿਸਟਮ 'ਤੇ ਸਨ। ਤ੍ਰਿਪਾਠੀ ਲੋਕਪਾਲ ਦੇ ਚਾਰ ਨਿਆਂਇਕ ਮੈਂਬਰਾਂ ਵਿੱਚੋਂ ਇੱਕ ਸਨ।"
ਦਿੱਲੀ 'ਚ ਕੋਰੋਨਾ ਦੇ 384 ਨਵੇਂ ਕੇਸ
ਸਨਿੱਚਰਵਾਰ ਨੂੰ ਦਿੱਲੀ 'ਚ ਕੋਰੋਨਾ ਵਾਇਰਸ ਦੇ 384 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦਿੱਲੀ 'ਚ ਕੋਰੋਨਾ ਦੇ ਕੁਲ ਮਾਮਲੇ ਵੱਧ ਕੇ 4122 ਹੋ ਗਏ ਹਨ। ਦਿੱਲੀ 'ਚ ਹੁਣ ਤਕ ਇਸ ਬਿਮਾਰੀ ਨਾਲ 64 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਸਨਿੱਚਰਵਾਰ ਨੂੰ 3 ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤਕ ਦਿੱਲੀ ਦੇ ਕੋਰੋਨਾ ਦੇ 1256 ਮਰੀਜ਼ ਠੀਕ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 89 ਮਰੀਜ਼ਾਂ ਨੂੰ ਸਨਿੱਚਰਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।