ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5–ਤਾਰਾ ਹੋਟਲ ’ਚ ਚੱਲਦੈ ਲੋਕਪਾਲ ਦਫ਼ਤਰ, ਕਿਰਾਇਆ 50 ਲੱਖ ਰੁਪਏ ਮਹੀਨਾ

5–ਤਾਰਾ ਹੋਟਲ ’ਚ ਚੱਲਦੈ ਲੋਕਪਾਲ ਦਫ਼ਤਰ, ਕਿਰਾਇਆ 50 ਲੱਖ ਰੁਪਏ ਮਹੀਨਾ

ਭਾਰਤ ਦੇ ਲੋਕਪਾਲ ਦਾ ਦਫ਼ਤਰ ਇਸ ਵੇਲੇ ਪੰਜ–ਤਾਰਾ ਹੋਟਲ ਵਿੱਚ ਚੱਲ ਰਿਹਾ ਹੈ, ਜਿਸ ਦਾ ਹਰ ਮਹੀਨੇ ਦਾ ਕਿਰਾਇਆ 50 ਲੱਖ ਰੁਪਏ ਹੈ। ਪਿਛਲੇ ਅੱਠ ਮਹੀਨਿਆਂ ਦੌਰਾਨ ਹੁਣ ਤੱਕ 4 ਕਰੋੜ ਰੁਪਏ ਤੋਂ ਵੱਧ ਕਿਰਾਇਆ ਦਿੱਤਾ ਜਾ ਚੁੱਕਾ ਹੈ। ਹੋਟਲ ਵਿੱਚ ਇਹ ਦਫ਼ਤਰ ਦੂਜੀ ਮੰਜ਼ਿਲ ਉੱਤੇ 12 ਕਮਰਿਆਂ ਵਿੱਚ ਚੱਲ ਰਿਹਾ ਹੈ। ਇਹ ਜਾਣਕਾਰੀ RTI ਰਾਹੀਂ ਮਿਲੀ ਹੈ।

 

 

ਦੇਸ਼ ’ਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਲਈ ਨਿਯੁਕਤ ਲੋਕਪਾਲ ਨੇ ਇੱਕ ਹਜ਼ਾਰ ਮਾਮਲਿਆਂ ਦੀ ਸੁਣਵਾਈ ਕੀਤੀ ਹੈ ਪਰ ਕਿਸੇ ’ਚ ਵੀ ਹਾਲੇ ਤੱਕ ਜਾਂਚ ਦਾ ਕੋਈ ਹੁਕਮ ਨਹੀਂ ਦਿੱਤਾ। ਆਰਟੀਆਈ ਰਾਹੀਂ ਇਹ ਜਾਣਕਾਰੀ ਸਾਹਮਣੇ ਆਈ ਹੈ। ਜਵਾਬ ਵਿੱਚ ਦੱਸਿਆ ਗਿਆ ਹੈ ਕਿ 31 ਅਕਤੂਬਰ ਤੱਕ ਲੋਕਪਾਲ ਦਫ਼ਤਰ ਨੂੰ ਸਰਕਾਰੀ ਅਧਿਕਾਰੀਆਂ ਵਿਰੁੱਧ 1,160 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ ਬੈਂਚ ਨੇ 1,000 ਮਾਮਲਿਆਂ ਦੀ ਸੁਣਵਾਈ ਕੀਤੀ ਹੈ।

 

 

ਕੁਝ ਮਾਮਲਿਆਂ ਵਿੱਚ ਮੁਢਲੀ ਜਾਂਚ ਭਾਵੇਂ ਹੋਈ ਹੋਵੇ ਪਰ ਕਿਸੇ ਨੂੰ ਵੀ ਹਾਲੇ ਤੱਕ ਡੂੰਘਾਈ ਨਾਲ ਜਾਂਚ ਲਈ ਅੱਗੇ ਨਹੀਂ ਵਧਾਇਆ ਗਿਆ।

 

 

RTI ਕਾਰਕੁੰਨ ਸ਼ੁਭਮ ਖੱਤਰੀ ਦਾ ਕਹਿਣਾ ਹੈ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਲੋਕਪਾਲ ਨੂੰ ਇੱਕ ਵੀ ਸ਼ਿਕਾਇਤ ਜਾਂਚ ਕਰਨ ਯੋਗ ਨਹੀਂ ਜਾਪੀ। ਇਸ ਵਰ੍ਹੇ ਮਾਰਚ ਮਹੀਨੇ ਸਰਕਾਰ ਨੇ ਸਾਬਕਾ ਜੱਜ ਪੀ.ਸੀ. ਘੋਸ਼ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਲੋਕਪਾਲ ਦਫ਼ਤਰ ਵਿੱਚ ਅੱਠ ਅਹੁਦੇ ਹਨ; ਜਿਸ ਲਈ ਚਾਰ ਨਿਆਂਇਕ, ਚਾਰ ਗ਼ੈਰ–ਨਿਆਂਇਕ ਮੈਂਬਰ ਵੀ ਨਿਯੁਕਤ ਕੀਤੇ ਗਏ ਹਨ।

 

 

ਲੋਕਪਾਲ ਨੂੰ ਸਾਬਕਾ ਜਾਂ ਮੌਜੂਦਾ ਪ੍ਰਧਾਨ ਮੰਤਰੀ, ਸੰਸਦ ਮੈਂਬਰ, ਮੰਤਰੀ ਜਾਂ ਸਰਕਾਰੀ ਅਫ਼ਸਰ ਤੋਂ ਇਲਾਵਾ ਕਿਸੇ ਬੋਰਡ, ਕਾਰਪੋਰੇਸ਼ਨ, ਸੁਸਾਇਟੀ, ਟ੍ਰੱਸਟ ਜਾਂ ਖ਼ੁਦਮੁਖ਼ਤਿਆਰ ਸੰਸਥਾ ਖਿ਼ਲਾਫ਼ ਜਾਂਚ ਕਰਨ ਦਾ ਅਧਿਕਾਰ ਹੈ। ਲੋਕਪਾਲ ਜਸਟਿਸ ਪੀ.ਸੀ. ਘੋਸ਼ ਨੇ ਦੱਸਿਆ ਕਿ ਸ਼ਿਕਾਇਤਾਂ ਦੇ ਨਿਬੇੜੇ ਤੇ ਕਿਰਾਏ ਦੇ ਸਬੰਧ ਵਿੱਚ ਉਹ ਕੋਈ ਪ੍ਰਤੀਕਰਮ ਨਹੀਂ ਦੇਣਗੇ ਪਰ ਲੋਕਪਾਲ ਦਫ਼ਤਰ ਲਈ ਇੱਕ ਸਥਾਈ ਦਫ਼ਤਰ ਪਹਿਲਾਂ ਹੀ ਵੇਖਿਆ ਜਾ ਚੁੱਕਾ ਹੈ। ਉਸ ਵਿੱਚ ਕੁਝ ਤਬਦੀਲੀਆਂ ਕਰਵਾਈਆਂ ਜਾ ਰਹੀਆਂ ਹਨ। ਦਫ਼ਤਰ ਛੇਤੀ ਹੀ ਹੋਟਲ ਤੋਂ ਤਬਦੀਲ ਹੋ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lokpal Office running in 5-Star Hotel Rent Rs 50 Lakh per month