ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : EVM ’ਤੇ ਹੋਵੇਗੀ ਚੋਣ ਲੜਨ ਵਾਲੇ ਉਮੀਦਵਾਰ ਦੀ ਫੋਟੋ

ਲੋਕ ਸਭਾ ਚੋਣਾਂ : EVM ’ਤੇ ਹੋਵੇਗੀ ਚੋਣ ਲੜਨ ਵਾਲੇ ਉਮੀਦਵਾਰ ਦੀ ਫੋਟੋ

 

ਚੋਣ ਕਮਿਸ਼ਨ ਨੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਈਵੀਐਮ ਅਤੇ ਪੋਸਟਲ ਬੈਲਟ ਪੇਪਰਾਂ ਉਤੇ ਸਾਰੇ ਉਮੀਦਵਾਰਾਂ ਦੀਆਂ ਫੋਟੋ ਹੋਣਗੀਆਂ ਤਾਂ ਕਿ ਵੋਟਰ ਚੋਣਾਵੀਂ ਮੈਦਾਨ ਵਿਚ ਆਪਣੀ ਕਿਸਮਤ ਅਜਮਾ ਰਹੇ ਆਗੂਆਂ ਦੀ ਪਹਿਚਾਣ ਕਰ ਸਕਣ।

 

ਕਮਿਸ਼ਨ ਨੇ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਬੈਲਟ ਇਕਾਈਆਂ ਅਤੇ ਪੋਸਟਲ ਬੈਲਟਾਂ ਉਪਰ ਫੋਟੋ ਛਪੀ ਹੋਵੇਗੀ। ਇਸ ਲਈ ਉਮੀਦਵਾਰਾਂ ਨੂੰ ਕਮਿਸ਼ਨ ਵੱਲੋਂ ਨਿਰਧਾਰਤ ਸ਼ਰਤਾਂ ਉਤੇ ਅਮਲ ਕਰਦੇ ਹੋਏ ਚੋਣ ਅਧਿਕਾਰੀ ਕੋਲ ਆਪਣੀ ਹਾਲੀਆ ਸਟੈਂਨ ਸਾਈਜ ਫੋਟੋ ਦੇਣੀ ਹੋਵੇਗੀ।

 

ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ 2009 ਦੇ ਚੋਣਾਵੀਂ ਸਮੇਂ ਫੋਟੋ ਵਾਲੀ ਵੋਟਰਸੂਚੀ ਦੀ ਵਰਤੋਂ ਕੀਤੀ ਗਈ ਸੀ। ਉਸ ਸਮੇਂ ਅਸਾਮ, ਜੰਮੂ ਕਸ਼ਮੀਰ ਅਤੇ ਨਾਗਾਲੈਂਡ ਵਿਚ ਫੋਟੋ ਵਾਲੀ ਵੋਟਰ ਸੂਚੀ ਨਹੀਂ ਸੀ, ਜਦੋਂ ਕਿ ਅਸਾਮ ਤੇ ਨਾਗਾਲੈਂਡ ਵਿਚ ਵੋਟਰ ਫੋਟੋ ਪਹਿਚਾਣ ਪੱਤਰ (ਏਪਿਕ) ਨਹੀਂ ਵੰਡੇ ਗਏ ਸਨ।

 

ਹੁਦ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੋਟੋ ਵਾਲੀ ਵੋਟਰ ਸੂਚੀ ਹੈ ਅਤੇ 99.72 ਫੀਸਦੀ ਵੋਟਰਾਂ ਦੀਆਂ ਫੋਟੋ ਵੋਟਰ ਸੂਚੀ ਵਿਚ ਪਹਿਲਾਂ ਛਪਿਆ ਹੈ। ਇਸ ਤੋਂ ਇਲਾਵਾ 99.36 ਫੀਸਦੀ ਵੋਟਰਾਂ ਨੂੰ ਏਪਿਕ ਦਿੱਤੇ ਗਏ ਹਨ।

 

ਚੋਦ ਕਮਿਸ਼ਨ ਨੇ ਕਿਹਾ ਕਿ ਏਪਿਕ ਨਾਲ ਲੈਸ ਵੋਟਰਾਂ ਅਤੇ ਵੋਟਰਸੂਚੀਆਂ ਵਿਚ ਫੋਟਾ ਦਾ ਫੀਸਦੀ ਵਧ ਕਸਦਾ ਹੈ। ਕਈ ਸੂਬਿਆਂ ਤੇ ਕੇਂਦਰਸ਼ਾਸਤ ਪ੍ਰਦੇਸ਼ ਵਿਚ ਪਹਿਲਾਂ ਹੀ 100 ਫੀਸਦੀ ਦੱਸਿਆ ਗਿਆ ਹੈ।

 

ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟਾਂ ਦੀ ਤਾਰੀਕ ਤੋਂ ਘੱਟ ਤੋਂ ਘੱਟ ਪੰਜ ਦਿਨ ਪਹਿਲਾਂ ਅਧਿਕਾਰਤ ਵੋਟਰ ਪਰਚੀ, ਜਿਸ ਉਤੇ ਵੋਟਰਾਂ ਦੀ ਫੋਟੋ ਹੋਵੇਗੀ, ਵੰਡੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LOKSABHA ELECTION 2019 evms to carry candidate pics to avoid confusion over similar names