ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥਰੂਰ ਦੇ ‘ਸ਼ਾਕਾਹਾਰੀ ਟਵੀਟ’ ’ਤੇ ਛਿੜਿਆ ਵਿਵਾਦ

ਥਰੂਰ ਦੇ ‘ਸ਼ਾਕਾਹਾਰੀ ਟਵੀਟ’ ’ਤੇ ਛਿੜਿਆ ਵਿਵਾਦ

ਕਾਂਗਰਸ ਦੇ ਸੰਸਦ ਸ਼ਸ਼ੀ ਥਰੂਰ ਇਕ ਵਾਰ ਫਿਰ ਆਪਣੇ ਟਵੀਟ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ। ਭਾਜਪਾ ਅਤੇ ਮਾਕਪਾ ਨੇ ਥਰੂਰ ਉਤੇ ਮਛੂਆਰਾ ਭਾਈਚਾਰੇ ਦੇ ਅਪਮਾਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਸਾਬਕਾ ਕੇਂਦਰੀ ਮੰਤਰੀ ਅਤੇ ਤਿਰੂਨੰਤਮਪੁਰਮ ਤੋਂ ਲੋਕ ਸਭਾ ਮੰਤਰ ਥਰੂਰ ਨੇ ਹਾਲ ਹੀ ਵਿਚ ਤਿਰੂਵਨੰਤਪੁਰਮ ਦੇ ਇਕ ਮੱਛੀ ਬਾਜ਼ਾਰ ਗਏ ਸਨ ਅਤੇ ਉਥੇ ਮੱਛਲੀ ਵੇਚ ਰਹੀ ਔਰਤ ਨਾਲ ਗੱਲ ਕਰ ਕੁਝ ਫੋਟੋ ਸਾਂਝੀ ਕੀਤੀ ਸੀ।

 

ਇਸ ਤੋਂ ਬਾਅਦ ਥਰੂਰ ਨੇ ਟਵੀਟ ਕੀਤਾ , ਸ਼ਾਕਾਹਾਰੀ, ਅਤਿਸੰਵੇਦਨਸ਼ੀਲ (ਸਕਵੀਮਿਸ਼) ਸੰਸਦ ਹੋਣ ਬਾਅਦ ਵੀ ਮਛਲੀ ਬਾਜ਼ਾਰ ਜਾਕੇ ਬਹੁਤ ਉਤਸ਼ਾਹਿਤ ਹਾਂ। ਥਰੂਰ ਨੇ ਇਸ ਸ਼ਬਦ ਦਾ ਮਤਲਬ ਦੱਸਦੇ ਹੋਏ ਖੁਦ ਦਾ ਬਚਾਅ ਵੀ ਕੀਤਾ।

 

ਥਰੂਰ ਦੀ ਸਫਾਈ ਦੇ ਬਾਵਜੂਦ ਮਾਕਪਾ ਅਤੇ ਭਾਜਪਾ ਨੇ ਉਨ੍ਹਾਂ ਉਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਸੰਸਦ ਨੇ ਆਪਣੇ ਸ਼ਬਦਾਂ ਦੀ ਚੋਣ ਨਾਲ ਮਛੁਆਰਾ ਭਾਈਚਾਰੇ ਦਾ ਅਪਮਾਨ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loksabha Election 2019 Tharoors Vegetarian tweet sparks controversy BJP demands apology from congress MP