ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਬਰਦਸਤ ਜਿੱਤ ਮਗਰੋਂ PM ਮੋਦੀ ਨੇ ਅਡਵਾਨੀ-ਜੋਸ਼ੀ ਤੋਂ ਲਿਆ ਆਸ਼ੀਰਵਾਦ

ਲੋਕ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ ਦੀ ਭਾਰੀ ਜਿੱਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਣ ਅਡਵਾਨੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਪਾਰਟੀ ਨੂੰ ਮਿਲੀ ਵੱਡੀ ਜਿੱਤ ’ਤੇ ਚਰਚਾ ਕੀਤੀ।

 

ਮੋਦੀ ਨੇ ਇਸ ਮੁਲਾਕਾਤ ਦੀ ਇਕ ਫ਼ੋਟੋ ਟਵਿੱਟਰ ਤੇ ਸ਼ੇਅਰ ਕਰਦਿਆਂ ਲਿਖਿਆ, ਸਤਿਕਾਰਯੋਗ ਅਡਵਾਨੀ ਜੀ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

 

ਲਾਲਕ੍ਰਿਸ਼ਣ ਅਡਵਾਨੀ ਨੂੰ ਮਿਲਣ ਮਗਰੋਂ ਪੀਐਮ ਨਰਿੰਦਰ ਮੋਦੀ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਤੋਂ ਮਿਲਣ ਪੁੱਜੇ। ਮੋਦੀ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਰਹੇ।

 

 

ਮੁਰਲੀ ਮਨੋਹਰ ਜੋਸ਼ੀ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਲਿਖਿਆ, ਡਾ. ਮੁਰਲੀ ਮਨੋਹਰ ਜੋਸ਼ੀ ਇਕ ਵਿਦਵਾਨ ਤੇ ਬੁੱਧੀਜੀਵੀ ਹਨ। ਭਾਰਤੀ ਸਿੱਖਿਆ ਨੂੰ ਬੇਹਤਰ ਬਣਾਉਣ ਦੀ ਦਿਸ਼ਾ ਚ ਉਨ੍ਹਾਂ ਦਾ ਯੋਗਦਾਨ ਦੱਸਣਯੋਗ ਹੈ। ਉਨ੍ਹਾਂ ਨੇ ਹਮੇਸ਼ਾ ਭਾਜਪਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਤੇ ਮੇਰੇ ਸਮੇਤ ਕਈ ਵਰਕਰਾਂ ਦਾ ਉਤਸ਼ਾਹ ਵਧਾਇਆ। ਅੱਜ ਸਵੇਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਆਸ਼ੀਰਵਾਦ ਲਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Loksabha Election Results 2019 PM Narendra Modi meets senior BJP leader LK Advani with amit shah