ਲੋਕ ਸਭਾ ਚੋਣਾਂ ਦੀ ਤਿਆਰੀ ’ਲੱਗੀ ਆਮ ਆਦਮੀ ਪਾਰਟੀ (ਆਪ) ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 15 ਫਰਵਰੀ ਤੱਕ ਦਿੱਲੀ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਉਮੀਦਵਾਰਾਂ ਐਲਾਨ ਵੀ ਸੰਭਵ ਹੈ।
ਦਿੱਲੀ ਪ੍ਰਦੇਸ਼ ਦੇ ਕੋਆਰਡੀਨੇਟਰ ਗੋਪਾਲ ਰਾਏ ਮੁਤਾਬਕ ਪਾਰਟੀ ਆਪਣੇ ਚੋਣਾਵੀਂ ਮੁਹਿੰਮ ਨੂੰ ਸ਼ੁਰੂ ਕਰ ਚੁੱਕੀ ਹੈ। ਪ੍ਰਚਾਰ ਹੋਰ ਤੇਜ ਕੀਤਾ ਜਾ ਸਕੇ ਇਸ ਲਈ ਅਸੀਂ ਛੇਤੀ ਤੋਂ ਛੇਤੀ ਉਮੀਦਵਾਰ ਐਲਾਨ ਕਰਾਂਗੇ। ਅਸੀਂ ਦਿੱਲੀ, ਹਰਿਆਣਾ, ਗੋਆ ਅਤੇ ਪੰਜਾਬ ਦੀਆਂ ਲੋਕ ਸਭਾ ਸੀਟਾਂ ’ਤੇ ਆਪਣੀ ਪੂਰੀ ਤਾਕਤ ਨਾਲ ਚੋਣ ਲੜਾਂਗੇ।
ਇਸ ਤੋਂ ਇਲਾਵਾ ਪਾਰਟੀ ਵੱਲੋਂ ਦੂਜੇ ਰਾਜਾਂ ਜਿਨ੍ਹਾਂ ਉਤੇ ਮਜ਼ਬੂਤ ਸਥਿਤੀ ਬਣੇਗੀ ਉਥੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਪਾਰਟੀ ਦਾ ਪੂਰੇ ਦੇਸ਼ ਵਿਚ ਕਰੀਬ 100 ਸੀਟਾਂ ’ਤੇ ਚੋਣ ਲੜਨ ਦਾ ਟੀਚਾ ਹੈ। ਫਿਲਹਾਲ, ‘ਆਪ’ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾ ਵਿਚੋਂ ਕੁਲ ਛੇ ਸੀਟਾਂ ਉਤੇ ਪ੍ਰਭਾਰੀ ਤੈਅ ਕਰ ਚੁੱਕੀ ਹੈ। ਸਿਰਫ ਪੱਛਮੀ ਲੋਕ ਸਭਾ ਸੀਟ ਉਤੇ ਫਿਲਹਾਲ ਕੋਈ ਪ੍ਰਭਾਰੀ ਨਹੀਂ ਹੈ। ‘ਆਪ’ ਦੇ ਸੰਸਦ ਤੇ ਬਿਹਾਰ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਬਿਹਾਰ ਵਿਚ ਵੀ ਚੋਣ ਲੜੇਗੀ।