ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਉਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਐਲਾਨ 20 ਫਰਵਰੀ ਦੇ ਬਾਅਦ ਹੋਣ ਦੀ ਸੰਭਾਵਨਾ ਹੈ। ਪਾਰਟੀ ਨੇ ਪਹਿਲਾਂ ਫਰਵਰੀ ਦੇ ਪਹਿਲੇ ਹਫਤੇ ਵਿਚ ਉਮੀਦਵਾਰਾਂ ਦੇ ਨਾਮ ਐਲਾਨਣ ਦੀ ਗੱਲ ਕਹੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਕਾਂਗਰਸ ਅਤੇ ‘ਆਪ’ ਦੇ ਗਠਜੋੜ ਨੂੰ ਲੈ ਕੇ ਆਖਰੀ ਕੋਸ਼ਿਸ਼ ਜਾਰੀ ਹੈ।
ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਦੀ ਰੈਲੀ ਦੇ ਬਾਅਦ ਉਮੀਦਵਾਰਾਂ ਉਤੇ ਫੈਸਲਾ ਲਿਆ ਜਾਵੇਗਾ। ਉਸਦੇ ਬਾਅਦ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਦਰਅਸਲ, ‘ਆਪ’ ਨੇ ਕਿਹਾ ਸੀ ਕਿ ਉਹ ਫਰਵਰੀ ਦੇ ਪਹਿਲੇ ਹਫਤੇ ਵਿਚ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਪਾਰਟੀ ਦਫ਼ਤਰ ਵਿਚ ਸੋਮਵਾਰ ਨੂੰ ਜਦੋਂ ਪ੍ਰਦੇਸ਼ ਸੰਯੋਜਕ ਗੋਪਾਲ ਰਾਏ ਤੋਂ ਇਸ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਉਤੇ ਕੁਝ ਨਹੀਂ ਬੋਲਿਆ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਰੋਧੀ ਪਾਰਟੀਆਂ ਦੇ ਰੈਲੀ ਦੇ ਬਾਅਦ ਕਾਂਗਰਸ ਨਾਲ ਗਠਜੋੜ ਦੀ ਸੰਭਾਵਨਾ ਹੈ। ਇਸ ਸਬੰਘੀ ਉਮੀਦਵਾਰਾਂ ਦੀ ਸੂਚੀ ਸਾਹਮਣੇ ਨਹੀਂ ਆ ਰਹੀ ਤਾਂ ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਆਪਣੇ ਪੁਰਾਣੇ ਬਿਆਨ ਉਤੇ ਕਾਇਮ ਹੈ। ਰੈਲੀ ਵਿਚ ਕਾਂਗਰਸ ਦੇ ਸ਼ਾਮਲ ਹੋਣ ਅਤੇ ਉਸਦੇ ਰੁਖ ਦੇ ਬਾਅਦ ਹੀ ਗਠਜੋੜ ਨੂੰ ਲੈ ਕੇ ਆਸ ਲਗਾਈ ਜਾ ਸਕਦੀ ਹੈ।
ਜੰਤਰ–ਮੰਤਰ ਉਤੇ ਰੈਲੀ ਕੱਲ੍ਹ
ਗੋਪਾਲ ਰਾਏ ਮੁਤਾਬਕ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਭਾਜਪਾ ਨੂੰ ਹਰਾਉਣ ਲਈ ਜੋ ਪਾਰਟੀ ਜਿੱਥੇ ਮਜਬੂਤ ਹੈ, ਉਸ ਨੂੰ ਸਮਰਥਨ ਕਰੇ। ਦਿੱਲੀ ਵਿਚ ‘ਆਪ’ ਇਸ ਵਿਚ ਸਮਰਥ ਹੈ। ਉਧਰ ‘ਆਪ’ ਦੀ ਰੈਲੀ ‘ਤਾਨਾਸ਼ਾਹੀ ਹਟਾਓ, ਦੇਸ਼ ਬਚਾਓ’ 13 ਨੂੰ ਜੰਤਰ ਮੰਤਰ ਉਤੇ ਆਯੋਜਿਤ ਹੋਵੇਗੀ। ਇਸ ਵਿਚ ਹਿੱਸਾ ਲੈਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੰਗਲਵਾਰ ਨੂੰ ਦਿੱਲੀ ਪਹੁੰਚੇਗੀ। ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲੇਗੀ।