ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 ‘ਫੇਨੀ’ ਪ੍ਰਭਾਵਿਤ ਸੂਬਾ ਸਰਕਾਰਾਂ ਦੇ ਸੰਪਰਕ ਵਿਚ ਹੈ ਕੇਂਦਰ ਸਰਕਾਰ : ਮੋਦੀ

 ‘ਫੇਨੀ’ ਪ੍ਰਭਾਵਿਤ ਸੂਬਾ ਸਰਕਾਰਾਂ ਦੇ ਸੰਪਰਕ ਵਿਚ ਹੈ ਕੇਂਦਰ ਸਰਕਾਰ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਚੱਕਰਵਾਤੀ ਤੂਫਾਨ ਫੇਨੀ ਤੋਂ ਪ੍ਰਭਾਵਿਤ ਸੂਬਿਆਂ ਨਾਲ ਸੰਪਰਕ ਵਿਚ ਹੈ ਅਤੇ ਚੱਕਰਵਾਤ ਪ੍ਰਭਾਵਿਤ ਸੂਬਿਆਂ ਨੂੰ ਮੁੱਢਲੀ ਰਕਮ ਜਾਰੀ ਕਰ ਦਿੱਤੀ ਗਈ ਹੈ।

 

ਰਾਜਸਕਾਨ ਦੇ ਹਿੰਡੌਨ ਸਿਟੀ ਕਸਬੇ ਵਿਚ ਜਨ ਸਭਾ ਦੀ ਸ਼ੁਰੂਆਤ ਵਿਚ ਮੋਦੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਸਭ ਸਭ ਇੱਥੇ ਇਕੱਠੇ ਹੋਏ ਹਾਂ ਤਾਂ ਉਸ ਸਮੇਂ ਦੇਸ਼ ਦੇ ਪੂਰਵੀ ਅਤੇ ਦੱਖਣੀ ਤੱਟ ਉਤੇ ਰਹਿਣ ਵਾਲੇ ਲੱਖਾਂ ਪਰਿਵਾਰ ਭੀਸ਼ਣ ਚੱਕਰਵਾਤ ਦਾ ਸਾਹਮਣਾ ਕਰ ਰਹੇ ਹਨ। ਕੇਂਦਰ ਸਰਕਾਰ ਉੜੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਪੁਡੂਚੇਰੀ ਦੀਆਂ ਸਰਕਾਰਾਂ ਨਾਂਲ ਲਗਾਤਾਰ ਸੰਪਰਕ ਵਿਚ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਚੱਕਰਵਾਤ ਪ੍ਰਭਾਵਿਤ ਸੂਬਾ ਸਰਕਾਰਾਂ ਵੱਲੋਂ ਉੱਥੋਂ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸੰਕਟ ਸਮੇਂ ਕੇਂਦਰ ਸਰਕਾਰ ਸਾਡੇ ਉਨ੍ਹਾਂ ਸਾਰੇ ਪਰਿਵਾਰਾਂ ਨਾਲ ਹੈ ਜਿੱਥੇ ਚੱਕਰਵਾਤ ਦੀ ਆਫਤ ਆਈ ਹੈ। ਵੱਡੀ ਤੋਂ ਵੱੜੀ ਮੁਸ਼ਕਲ ਵਿਚ ਅਸੀਂ ਸਾਰੇ ਭਾਰਤੀਆਂ ਦਾ ਇਕਜੁੱਟ ਹੋ ਕੇ ਮੁਕਾਬਲਾ ਕਰਨਾ ਇਕ ਭਾਰਤ, ਸ੍ਰੇਸ਼ਠ ਭਾਰਤ ਦੀ ਹੀ ਪਹਿਚਾਣ ਹੈ।

ਫ਼ੇਨੀ ਤੂਫ਼ਾਨ ਦੀ ਦੇਸ਼ ’ਚ ਭਾਰੀ ਤਬਾਹੀ ਨਾਲ ਹੋਈ ਆਮਦ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੋਣਾਂ ਦੀ ਇਸ ਆਪਾਧਾਪੀ ਦੇ ਬਾਵਜੂਦ ਉਨ੍ਹਾਂ ਹਾਲਾਤ ਦੀ ਵਿਸਥਾਰਤ ਸਮੀਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਅਸੀਂ ਇਸ ਚੱਕਰਵਾਤ ਨਾਲ ਜੂਝ ਰਹੇ ਸੂਬਿਆਂ ਲਈ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਮੁੱਢਲੀ ਰਕਮ ਜਾਰੀ ਕਰ ਚੁੱਕੇ ਹਾਂ।

 

ਐਡੀਆਰਐਫ, ਸੁਰੱਖਿਆ ਬਲ, ਭਾਰਤੀ ਹਵਾਈ ਫੌਜ ਅਤੇ ਥਨ ਫੌਜ ਪੂਰੀ ਚੌਕਸੀ ਨਾਲ ਪ੍ਰਸ਼ਾਸਨ ਨਾਲ ਲੱਗੀ ਹੋਈ ਹੈ।

VIDEO: ਓਡੀਸ਼ਾ ’ਚ ਆ ਰਿਹੈ ਫ਼ੇਨੀ ਤੂਫ਼ਾਨ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਸ਼ੁਰੂ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loksabha elections 2019 pm modi addresses rally in rajasthan