ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ’ਚ ਦੋ ਪ੍ਰਧਾਨ ਮੰਤਰੀ ਚਾਹੁਣ ਵਾਲਿਆਂ ਦਾ ਸਾਥ ਦੇ ਰਹੀ ਹੈ ਦੀਦੀ : ਮੋਦੀ

ਦੇਸ਼ ’ਚ ਦੋ ਪ੍ਰਧਾਨ ਮੰਤਰੀ ਚਾਹੁਣ ਵਾਲਿਆਂ ਦਾ ਸਾਥ ਦੇ ਰਹੀ ਹੈ ਦੀਦੀ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾਇਆ।  ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੀਦੀ ਹੁਣ ਅਜਿਹੇ ਲੋਕਾਂ ਦਾ ਸਾਥ ਦੇ ਰਹੀ ਹੈ ਜੋ ਭਾਰਤ ਵਿਚ ਦੋ ਪ੍ਰਧਾਨ ਮੰਤਰੀ ਚਾਹੁੰਦੇ ਹਨ। ਉਨ੍ਹਾਂ ਪੁੱਛਿਆ ਕਿ ਕੀ ਭਾਰਤ ਵਿਚ ਦੋ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਹਨ? ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੰਗਾਲ ਵਿਚ ਗੁੰਡਿਆਂ ਨੂੰ ਖੁੱਲ੍ਹਾ ਛੱਡਿਆ, ਦੀਦੀ ਨੇ ਲੋਕਾਂ ਦੀਆਂ ਉਮੀਦਾਂ ਤੋੜ ਦਿੱਤੀਆਂ ਹਨ।

 

ਉਨ੍ਹਾਂ ਕਿਹਾ ਕਿ ਸਪੀਡ ਬ੍ਰੇਕਰ ਦੀਦੀ ਨੇ ਕਈ ਕੇਂਦਰੀ ਯੋਜਨਾਵਾਂ ਉਤੇ ਬ੍ਰੇਕ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਉਪਲੱਬਧ ਲਾਭ ਤੋਂ ਵਾਂਝਾ ਰੱਖਿਆ ਹੈ।

 

ਉਨ੍ਹਾਂ ਕਿਹਾ ਕਿ ਦੀਦੀ ਨੇ ਸਾਰਦਾ ਘੁਟਾਲੇ, ਰੋਜ ਵੈਲੀ ਘੁਟਾਲੇ ਅਤੇ ਨਾਰਦ ਘੁਟਾਲੇ ਨਾਲ ਪੱਛਮੀ ਬੰਗਾਲ ਨੂੰ ਬਰਬਾਦ ਕਰ ਦਿੱਤਾ ਹੈ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਇਹ ਚੌਕੀਦਾਰ ਲੁੱਅੇ ਗਏ ਇਕ–ਇਕ ਪੈਸੇ ਦਾ ਜਵਾਬ ਮੰਗੇਗਾ।

 

ਪ੍ਰਧਾਨ ਮੰਤਰੀ ਨੇ ਰੈਲੀ ਲਈ ਸੀਮਤ ਥਾਂ ਵਾਲਾ ਪਰਿਸਰ ਮੁਹੱਈਆ ਕਰਵਾਉਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੀਦੀ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੈਲੀ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਹ ਅਜਿਹੀ ਬਚਕਾਨੀ ਹਰਕਤਾਂ ਨਾਲ ਚੋਣ ਜਿੱਤਣ ਦੀਆਂ ਉਮੀਦਾਂ ਕਿਵੇਂ ਕਰ ਸਕਦੀ ਹੈ।

 

ਉਨ੍ਹਾਂ ਕਿਹਾ ਕਿ ਮਮਤਾ ਨੇ ਚੋਣ ਕਮਿਸ਼ਨ ਦੇ ਖਿਲਾਫ ਜ਼ਿਸ ਤਰ੍ਹਾਂ ਗੁੱਸਾ ਦਿਖਾਇਆ, ਉਸ ਤੋਂ ਪਤਾ ਚਲਦਾ ਹੈ ਕਿ ਉਹ ਕਿੰਨੀ ਘਬਰਾਈ ਹੋਈ ਹੈ। ਦੀਦੀ ਬੰਗਾਲ ਵਿਚ ਆਪਣਾ ਰਾਜਨੀਤਿਕ ਆਧਾਰ ਤੇਜੀ ਨਾਲ ਗੁਆ ਰਹੀ ਹੈ।

 

ਪੱਛਮੀ ਬੰਗਾਲ ਵਿਚ ਸੱਤ ਪੜਾਅ ਵਿਚ ਲੋਕ ਸਭਾ ਚੋਣਾਂ ਕਰਾਉਣ ਦੀ ਕਮਿਸ਼ਨ ਦੇ ਐਲਾਨ ਨੂੰ ਲੈ ਕੇ ਬੈਨਰਜੀ ਨੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਸੀ।

 

ਉਨ੍ਹਾਂ ਕਿਹਾ ਕਿ ਬੈਨਰਜੀ ਉਤੇ ਆਪਣਾ ਵੋਟ ਬੈਂਕ ਸੁਰੱਖਿਅਤ ਰੱਖਣ ਲਈ ਨਜਾਇਜ਼ ਪ੍ਰਵਾਸੀਆਂ ਦਾ ਬਚਾਅ ਕਰਨ ਦਾ ਵੀ ਦੋਸ਼ ਲਗਾਇਆ।

 

ਉਨ੍ਹਾਂ ਕਿਹਾ ਕਿ ਦੀਦੀ ਨੇ ਘੁਸਪੈਠ ਕਰਨ ਵਾਲਿਆਂ ਨੂੰ ਸੁਰੱਖਿਆ ਦੇ ਕੇ ਕੇਂਦਰ ਨੂੰ ਧੋਖਾ ਦਿੱਤਾ। ਇਹ ਚੌਕੀਦਾਰ ਘੁਸਪੈਠੀਆਂ ਨੂੰ ਬਾਹਰ ਕਰਨ ਲਈ ਐਨਆਰਸੀ ਅਤੇ ਨਾਗਰਿਕਤਾ (ਸੰਸ਼ੋਧਨ) ਬਿੱਲ ਲੈ ਕੇ ਆਇਆ, ਪ੍ਰੰਤੂ ਦੀਦੀ ਆਪਣੇ ਮਹਾਮਿਲਾਵਟੀ ਸਾਥੀਆਂ ਨਾਲ ਮਿਲਕੇ ਇਨ੍ਹਾਂ ਨੂੰ ਲਾਗੂ ਕਰਨ ਤੋਂ ਰੋਕ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loksabha elections 2019 pm modi attacks mamata banerjee in bengal rally