ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਦਨ ਨੂੰ ਬੰਗਾਲ ਵਿਧਾਨ ਸਭਾ ਨਾ ਬਣਾਓ : ਲੋਕ ਸਭਾ ਸਪੀਕਰ

ਸਦਨ ਨੂੰ ਬੰਗਾਲ ਵਿਧਾਨ ਸਭਾ ਨਾ ਬਣਾਓ : ਲੋਕ ਸਭਾ ਸਪੀਕਰ

ਪੱਛਮੀ ਬੰਗਾਲ ਦੀ ਸਰਕਾਰ ਉਤੇ ਕਟ ਮਨੀ ਲਏ ਜਾਣ ਦੇ ਦੋਸ਼ ਉਤੇ ਬੁੱਧਵਾਰ ਨੁੰ ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਮੈਂਬਰਾਂ ਵਿਚ ਤੀਖੀ ਬਹਿਸ਼ਬਾਜ਼ੀ ਦੇਖਣ ਨੂੰ ਮਿਲੀ ਅਤੇ ਉਨ੍ਹਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਲੋਕ ਸਭਾ ਸਪੀਕਰ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ‘ਸਦਨ ਨੂੰ ਬੰਗਾਲ ਵਿਧਾਨ ਸਭਾ ਨਾ ਬਣਾਓ। ਭਾਜਪਾ ਦੀ ਲਾਕੇਟ ਚੈਟਰਜੀ ਨੇ ਮੰਗਲਵਾਰ ਨੂੰ ਸਦਨ ਵਿਚ ਸਿਫਰ ਕਾਲ ਦੌਰਾਨ ਦੋਸ਼ ਲਗਾਇਆ ਸੀ ਕਿ ਪੱਛਮੀ ਬੰਗਾਲ ਵਿਚ ਜਨਮ ਤੋਂ ਲੈ ਕੇ ਮੌਤ ਤੱਕ ਹਰ ਥਾਂ ਕੱਟ ਮਨੀ ਲਈ ਜਾਂਦੀ ਹੈ।

 

ਉਨ੍ਹਾਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਰਾਜ ਸਰਕਾਰ ਉਤੇ ਇਸ ਤਰ੍ਹਾਂ ਦਾ ਦੋਸ਼ ਲਗਾਇਆ ਸੀ ਜਿਸ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਵਰਕਰਾਂ ਵਿਚ ਬਹਿਸ਼ਬਾਜੀ ਹੋਈ ਸੀ। ਇਸ ਮੁੱਦੇ ਨੂੰ ਰੇਖਾਂਕਿਤ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਸੁਦੀਪ ਨੇ ਬੁੱਧਵਾਰ ਨੂੰ ਸਦਨ ਵਿਚ ਕਿਹਾ ਕਿ ਭਾਜਪਾ ਮੈਂਬਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਉਤੇ ਦੋਸ਼ ਲਗਾਏ ਜੋ ਇਸ ਸਦਨ ਵਿਚ ਹਾਜ਼ਰ ਨਹੀਂ ਹਨ। ਇਸ ਸਬੰਧੀ ਮੈਂ ਕਹੀਆਂ ਗਈਆਂ ਗੱਲਾਂ ਨੂੰ ਸਦਨ ਦੇ ਰਿਕਾਰਡ ਤੋਂ ਕੱਢਣਾ ਜਾਣਾ ਚਾਹੀਦਾ।

 

ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੇ ਪ੍ਰਸ਼ਨ ਨੂੰ ਸਦਨ ਵਿਚ ਨਹੀਂ ਉਠਾਇਆ ਜਾ ਸਕਦਾ। ਇਸ ਉਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਸਾਰੀ ਕਾਰਵਾਈ ਨੂੰ ਦੇਖਣ ਦੇ ਬਾਅਦ ਇਸ ਸਬੰਧੀ ਵਿਵਸਥਾ ਦੇਣਗੇ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਅਤੇ ਪੱਛਮੀ ਬੰਗਾਲ ਭਾਜਪਾ ਦੇ ਕੁਝ ਮੈਂਬਰਾਂ ਵਿਚਕਾਰ ਬਹਿਸ਼ਬਾਜੀ ਦੇਖਣ ਨੂੰ ਮਿਲੀ। ਸਪੀਕਰ ਬਿਰਲਾ ਦੇ ਕਹਿਣ ਦੇ ਬਾਵਜੂਦ ਮੈਂਬਰ ਦੇਰ ਤੱਕ ਇਕ ਦੂਜੇ ਉਤੇ ਦੋਸ਼ ਲਗਾਉਂਦੇ ਹੋਏ ਦੇਖੇ ਗਏ। ਬਾਅਦ ਵਿਚ ਸਪੀਕਰ ਨੇ ਇਹ ਵੀ ਕਿਹਾ ਕਿ ‘ਸਦਨ ਨੂੰ ਬੰਗਾਲ ਵਿਧਾਨ ਸਭਾ ਨਾ ਬਣਾਓ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loksabha speaker om birla says dont make parliament bengal assembly