ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਭੈਣਾਂ ਦਾ ਇੱਕਲੋਤਾ ਭਰਾ ਸੀ ਹਰਿਆਣਾ ਦਾ ‘ਲਾਲ’ ਸ਼ਹੀਦ ਹਰੀ ਸਿੰਘ

ਜੰਮੂ–ਕਸ਼ਮੀਰ ਦੇ ਪੁਲਵਾਮਾ ਚ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਨਾਲ ਮੁਕਾਬਲੇ ਚ ਹਰਿਆਣਾ ਦੇ ਰੇਵਾੜੀ ਨਿਵਾਸੀ ਫ਼ੌਜੀ ਹਰੀ ਸਿੰਘ (28) ਸੋਮਵਾਰ ਨੂੰ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦਾ ਅੱਜ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਚ ਅੰਤਮ ਸਸਕਾਰ ਕਰ ਦਿੱਤਾ ਗਿਆ। ਉਹ ਇੱਕ ਮਹੀਨੇ ਪਹਿਲਾਂ ਛੁੱਟੀਆਂ ਕੱਟ ਕੇ ਡਿਊਟੀ ਤੇ ਪਰਤੇ ਸਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਫ਼ੌਜੀ ਹਰੀ ਸਿੰਘ ਦਾ ਜਨਮ 15 ਅਗਸਤ 1993 ਨੂੰ ਹੋਇਆ ਸੀ। ਉਹ ਅਪ੍ਰੈਲ 2011 ਚ 55–ਕੌਮੀ ਰਾਈਫ਼ਲ ਚ ਭਰਤੀ ਹੋਏ ਸਨ। ਹਰੀ ਸਿੰਘ ਦੇ ਸਵਰਗੀ ਪਿਤਾ ਅਗੜੀ ਸਿੰਘ ਵੀ ਫ਼ੌਜ ਚ ਸਨ। ਉਹ ਇਨ੍ਹਾਂ ਦਿਨੀ ਜੰਮੂ–ਕਸ਼ਮੀਰ ਚ 20 ਗ੍ਰੇਨੇਡੀਅਰ ਬਟਾਲੀਅਨ ਚ ਬਤੌਰ ਸਿਪਾਹੀ ਤਾਇਨਾਤ ਸਨ।

 

 

ਹਰੀ ਸਿੰਘ ਚਾਰ ਭੈਣ–ਭਰਾਵਾਂ ਚੋਂ ਤੀਜੇ ਨੰਬਰ ਤੇ ਸਨ। ਉਹ ਆਪਣੀਆਂ ਤਿੰਨ ਵਿਆਹੀਆਂ ਭੈਣਾਂ ਦੇ ਇੱਕਲੋਤੇ ਭਰਾ ਸਨ। ਆਪਣੇ ਪਰਿਵਾਰ ਚ ਉਹ ਇੱਕਲੇ ਹੀ ਕਮਾਉਣ ਵਾਲੇ ਸਨ। ਘਰ ਚ ਉਨ੍ਹਾਂ ਦੀ ਮਾਂ ਤੋਂ ਇਲਾਵਾ ਪਤਨੀ ਤੇ ਇੱਕ 10 ਮਹੀਨਿਆਂ ਦਾ ਬੇਟਾ ਲਕਸ਼ ਹੈ। ਮਾਂ ਤੇ ਪਤਨੀ ਖ਼ਬਰ ਮਿਲਣ ਮਗਰੋਂ ਸਦਮੇ ਚ ਹਨ ਜਦਕਿ ਭੈਣਾਂ ਦਾ ਰੋ–ਰੋ ਕੇ ਬੁਰਾ ਹਾਲ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਐਤਵਾਰ ਨੂੰ ਹਰੀ ਸਿੰਘ ਦੀ ਪਤਨੀ ਰਾਧਾ ਨਾਲ ਗੱਲਬਾਤ ਹੋਈ ਸੀ। ਰਾਧਾ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਸੀ ਇੱਥੇ ਹਾਲਾਤ ਬੇਹੱਦ ਖ਼ਰਾਬ ਹਨ। ਉਹ ਕਹਿ ਰਹੇ ਸੀ ਕਿ ਆਪਣੀ 44 ਫ਼ੌਜੀਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਛੇਤੀ ਹੀ ਘਰ ਪਰਤਾਂਗਾ।

 

ਦੱਸਣਯੋਗ ਹੈ ਕਿ ਹਰੀ ਸਿੰਘ ਸਮੇਤ ਪੰਜ ਜਵਾਨਾਂ ਦੇ ਮੁਕਾਬਲੇ ਚ ਸ਼ਹੀਦ ਹੋਣ ਦੀ ਖ਼ਬਰ ਕਹੀ ਗਈ ਹੈ ਜਦਕਿ ਇਸ ਮੁਕਾਬਲੇ ਚ ਪੁਲਵਾਮਾ ਹਮਲੇ ਦੇ ਸਰਗਨਾ ਜ਼ੈਸ਼ ਏ ਮੁਹੰਮਦ ਦੇ ਤਿੰਨ ਮੁੱਖ ਅੱਤਵਾਦੀ ਮਾਰੇ ਗਏ ਹਨ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lone brother of three sisters was Shaheed Hari Singh of Haryana