ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਫ਼ਿਊ/ਲੌਕਡਾਊਨ ’ਚ ਰਾਸ਼ਨ ਤੇ ਕੈਮਿਸਟ ਦੀਆਂ ਦੁਕਾਨਾਂ ’ਤੇ ਲੱਗ ਰਹੀਆਂ ਲੰਮੀਆਂ ਕਤਾਰਾਂ

ਕਰਫ਼ਿਊ/ਲੌਕਡਾਊਨ ’ਚ ਰਾਸ਼ਨ ਤੇ ਕੈਮਿਸਟ ਦੀਆਂ ਦੁਕਾਨਾਂ ’ਤੇ ਲੰਗ ਰਹੀਆਂ ਲੰਮੀਆਂ ਕਤਾਰਾਂ

ਦੁਨੀਆ ’ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨਾਲ ਡਟਵੀਂ ਟੱਕਰ ਲੈਣ ਲਈ ਭਾਰਤ ਸਰਕਾਰ ਨੇ ਪੂਰੇ ਦੇਸ਼ ’ਚ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਤਾਂ ਪਹਿਲਾਂ ਹੀ ਕਰਫ਼ਿਊ ਲਾਗੂ ਹੋ ਗਿਆ ਸੀ।

 

 

ਦੇਸ਼ ਭਰ ’ਚ ਲੌਕਡਾਊਨ ਕਾਰਨ ਲੋਕਾਂ ’ਚ ਰਾਸ਼ਨ ਇਕੱਠਾ ਕਰਨ ਦੀ ਜਿਵੇਂ ਇੱਕ ਦੌੜ ਜਿਹੀ ਲੱਗ ਗਈ ਹੈ। ਲੋਕਾਂ ਨੂੰ ਭਾਵੇਂ ਆਪੋ–ਆਪਣੇ ਘਰਾਂ ਅੰਦਰ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ ਪਰ ਲੋਕ ਸਿਰਫ਼ ਰਾਸ਼ਨ ਲੈਣ ਲਈ ਘਰਾਂ ’ਚੋਂ ਬਾਹਰ ਨਿੱਕਲ ਰਹੇ ਹਨ। ਦੁੱਧ, ਸਬਜ਼ੀਆਂ, ਰਾਸ਼ਨ ਅਤੇ ਕੇ ਕੈਮਿਸਟ ਦੀਆਂ ਦੁਕਾਨਾਂ ’ਤੇ ਕਤਾਰਾਂ ਲੱਗੀਆਂ ਸਹਿਜੇ ਹੀ ਵੇਖੀਆਂ ਜਾ ਸਕਦੀਆਂ ਹਨ।

 

 

ਪੰਜਾਬ ਤੇ ਚੰਡੀਗੜ੍ਹ ਸਮੇਤ ਜਿਹੜੇ ਵੀ ਸੂਬਿਆਂ ’ਚ ਕਰਫ਼ਿਊ ਲੱਗਾ ਹੈ; ਉੱਥੇ ਵੀ ਥੋੜ੍ਹੀ ਢਿੱਲ ਮਿਲਦੇ ਸਾਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਕੈਮਿਸਟ ਜਾਂ ਰਾਸ਼ਨ ਦੀਆਂ ਦੁਕਾਨਾਂ ਉੱਤੇ ਲੱਗਦੀਆਂ ਵੇਖੀਆਂ ਜਾ ਰਹੀਆਂ ਹਨ।

 

 

ਲੌਕਡਾਊਨ ਦੇ ਚੱਲਦਿਆਂ ਜੰਮੂ–ਕਸ਼ਮੀਰ ਪੁਲਿਸ ਨੇ ਸਾਰੇ ਇਮਾਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਆਪੋ–ਆਪਣੇ ਘਰਾਂ ਅੰਦਰ ਹੀ ਨਮਾਜ਼ ਪੜ੍ਹਨ ਲਈ ਆਖਣ। ਲੌਕਡਾਊਨ ਕਾਰਨ ਸਾਰੇ ਧਾਰਮਿਕ ਅਸਥਾਨ ਬੰਦ ਰੱਖਣ ਲਈ ਆਖਿਆ ਗਿਆ ਹੈ; ਤਾਂ ਜੋ ਕਿਤੇ ਵੱਧ ਭੀੜ ਨਾ ਹੋਵੇ।

 

 

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਲੌਕਡਾਊਨ ਨੂੰ ਵੇਖਦਿਆਂ ਇੱਕ ਹੈਲਪਲਾਈਨ ਦਾ ਇੰਤਜ਼ਾਮ ਕੀਤਾ ਜਾਵੇ।

 

 

ਹੈਲਪਲਾਈਨ ਕੇਂਦਰਾਂ ਦੀ ਵਿਵਸਥਾ ਜ਼ਿਲ੍ਹਾ ਪੱਧਰ ਉੱਤੇ ਕੀਤੀ ਜਾਵੇਗੀ। 21 ਦਿਨਾਂ ਦੇ ਇਸ ਲੌਕਡਾਊਨ ਦੌਰਾਨ ਆਮ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਮਿਲਦਾ ਰਹੇ। ਇਸ ਲਈ ਸਰਕਾਰ ਲਗਾਤਾਰ ਨਿਗਰਾਨੀ ਰੱਖੇਗੀ।

 

 

ਗ੍ਰਹਿ ਮੰਤਰਾਲੇ ਵੱਲੋਂ ਇੱਕ ਹਾੱਟਲਾਈਨ ਬਣਾਈ ਗਈ ਹੈ, ਜੋ ਸੂਬਾ ਸਰਕਾਰਾਂ ਦੀ ਮਦਦ ਲਈ ਹੈ। ਇਸ ਤੋਂ ਇਲਾਵਾ ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਵੀ ਦੇਸ਼ ਦੇ 144 ਕੇਂਦਰਾਂ ਉੱਤੇ ਨਜ਼ਰ ਰੱਖੀ ਹੋਈ ਹੈ; ਤਾਂ ਜੋ ਕਿਸੇ ਤਰ੍ਹਾਂ ਦੇ ਜ਼ਰੂਰੀ ਸਾਮਾਨ ਦੀ ਸਪਲਾਈ ਨਾ ਰੁਕੇ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕੋਈ ਘਰੋਂ ਬਾਹਰ ਨਾ ਨਿੱਕਲੇ ਤੇ ਦੇਸ਼ ਦੇ ਕਿਸੇ ਵੀ ਕੋਣੇ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਨਾ ਰੁਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Long queues before Ration and Chemist Shops during Curfew-Lockdown