ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਟਰਸਾਈਕਲ ਸਵਾਰਾਂ ਵੱਲੋਂ 50 ਕਿੱਲੋ ਪਿਆਜ਼ ਦੀ ਲੁੱਟ, ਮਾਮਲਾ ਦਰਜ

ਦੇਸ਼ 'ਚ ਜਿੱਥੇ ਪਿਆਜ਼ ਦੀਆਂ ਕੀਮਤਾਂ ਨੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਕਈ ਲੋਕ ਪਿਆਜ਼ ਦੀ ਚੋਰੀ ਕਰਨ 'ਤੇ ਉਤਰ ਆਏ ਹਨ। ਅਜਿਹਾ ਹੀ ਇੱਕ ਮਾਮਲਾ ਗੋਰਖਪੁਰ ਦੇ ਰਾਜਘਾਟ ਇਲਾਕੇ ਦੇ ਟੀਡੀਐਮ ਚੌਕ 'ਚ ਸਾਹਮਣੇ ਆਇਆ ਹੈ। 
 

ਐਤਵਾਰ ਦੁਪਹਿਰ 1.30 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਰਿਕਸ਼ਾ ਚਾਲਕ ਕੋਲੋਂ ਇਕ ਬੋਰੀ ਪਿਆਜ਼ ਲੁੱਟ ਲਈ। ਰਾਜਘਾਟ ਦੇ ਰਹਿਮਤ ਨਗਰ ਵਾਸੀ ਫਿਰੋਜ਼ ਅਹਿਮਦ ਰਾਈਨ ਦੀ ਮਹੇਵਾ ਫਲ ਮੰਡੀ 'ਚ ਸਬਜ਼ੀ ਦੀ ਦੁਕਾਨ ਹੈ। ਫਿਰੋਜ਼ ਮੁਤਾਬਿਕ ਉਨ੍ਹਾਂ ਦਾ ਰਿਕਸ਼ਾ ਚਾਲਕ ਕੁਸ਼ੀਨਗਰ ਦੇ ਤਮਕੁਹੀ ਰੋਡ 'ਤੇ ਸਥਿਤ ਇੱਕ ਦੁਕਾਨ 'ਚੋਂ 6 ਬੋਰੀ ਪਿਆਜ਼ ਰਿਕਸ਼ੇ 'ਤੇ ਲੱਦ ਕੇ ਗੋਲਘਰ ਸਥਿਤ ਇੱਕ ਹੋਟਲ 'ਚ ਛੱਡਣ ਜਾ ਰਿਹਾ ਸੀ। 
 

ਫਿਰੋਜ਼ ਨੇ ਦੱਸਿਆ ਕਿ ਟੀਡੀਐਮ ਚੌਕ ਨੇੜੇ ਮੋਟਰਸਾਈਕਲ 'ਤੇ ਆਏ ਬਦਮਾਸ਼ਾਂ ਨੇ ਰਿਕਸ਼ਾ ਚਾਲਕ ਨੂੰ ਜ਼ਬਰੀ ਰੋਕ ਲਿਆ। ਨੌਜਵਾਨਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਇੱਕ ਬੋਰੀ ਪਿਆਜ਼ ਚੁੱਕ ਕੇ ਆਪਣੀ ਮੋਟਰਸਾਈਕਲ 'ਤੇ ਰੱਖ ਲਈ ਅਤੇ ਫਰਾਰ ਹੋ ਗਏ। ਰਿਕਸ਼ਾ ਚਾਲਕ ਦੀ ਸੂਚਨਾ 'ਤੇ ਉਨ੍ਹਾਂ ਨੇ ਆਪਣੇ ਭਰਾ ਨੂੰ ਮੌਕੇ 'ਤੇ ਭੇਜਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੇ ਸੂਚਨਾ ਦਿੱਤੀ।
 

ਜ਼ਿਕਰਯੋਗ ਹੈ ਕਿ ਪਿਆਜ਼ ਦੀਆਂ ਕੀਮਤਾਂ ਵਧਣ ਕਾਰਨ ਇਸ ਦਾ ਕਾਲਾ ਬਾਜ਼ਾਰੀ ਵੱਧ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Looted 50 kg onion in rajghat area of gorakhpur