ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਗੁੰਮ ਜਾਵੇ ਆਧਾਰ ਕਾਰਡ ਤਾਂ ਇਸ ਨੂੰ ਇੰਝ ਕੋਰ ਲੌਕ, UIDAI ਨੇ ਕੱਢਿਆ ਨਵਾਂ ਫ਼ੀਚਰ

ਲੋਕਾਂ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, UIDAI  ਨੇ ਆਧਾਰ ਨੂੰ ਲੌਕ ਅਤੇ ਅਨਲਾਕ ਕਰਨ ਦਾ ਫੀਚਰ ਸ਼ੁਰੂ ਕੀਤਾ ਹੈ। ਇੱਕ ਵਾਰ ਜਦੋਂ ਆਧਾਰ ਨੰਬਰ ਨੂੰ ਲੌਕ ਕਰ ਦਿੱਤਾ ਜਾਂਦਾ ਹੈ, ਤਾਂ ਇਸ ਦੀ ਪ੍ਰਮਾਣਿਕਤਾ ਖ਼ਤਮ ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਤੁਸੀਂ ਪ੍ਰਮਾਣਿਕਤਾ ਲਈ ਵਰਚੁਅਲ ਆਈਡੀ ਦੀ ਵਰਤੋਂ ਕਰ ਸਕਦੇ ਹੋ।

 

ਇਹ ਫ਼ੀਚਰ ਨੂੰ ਆਧਾਰ ਦੀ ਦੁਰਵਰਤੋਂ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਆਧਾਰ ਨੰਬਰ ਦੇ ਅਨਲੌਕ ਹੋਣ ਨਾਲ ਇਸ ਦੀ ਪ੍ਰਮਾਣਿਕਤਾ ਵਾਪਸ ਸ਼ੁਰੂ ਹੋ ਜਾਵੇਗੀ। ਆਧਾਰ ਕਾਰਡ ਨੂੰ ਆਨਲਾਈਨ ਜਾਂ ਐਸ ਐਮ ਐਸ ਦੀ ਸਹਾਇਤਾ ਨਾਲ ਲੌਕ ਜਾਂ ਅਨਲੌਕ ਕੀਤਾ ਜਾ ਸਕਦਾ ਹੈ।

 

ਆਪਣਾ ਆਧਾਰ ਕਾਰਡ ਲੌਕ ਕਰਨ ਲਈ, ਆਧਾਰ ਉਪਭੋਗਤਾ ਨੇ UIDAI ਦੇ ਦਿੱਤੇ ਨੰਬਰ 1947 ਉੱਤੇ SMS ਕਰਨਾ ਹੋਵੇਗਾ। SMS ਵਿੱਚ 'GETOTP' ਲਿਖ ਕੇ ਸਪੇਸ ਦਿਓ ਅਤੇ ਆਪਣੇ ਆਧਾਰ ਦੇ ਅੰਤਿਮ 4 ਨੰਬਰ 1947 'ਤੇ ਲਿਖ ਕੇ ਭੇਜੋ। ਓਟੀਪੀ ਮਿਲਣ ਤੋਂ ਬਾਅਦ ਤੁਸੀਂ LOCKUID ਟਾਈਪ ਕਰੋ। ਆਧਾਰ ਕਾਰਡ ਦੇ ਅੰਤ ਦੇ ਚਾਰ ਨੰਬਰ ਟਾਈਪ ਕਰੋ ਅਤੇ ਪ੍ਰਾਪਤ  ਓਟੀਪੀ ਟਾਈਪ ਕਰੋ ਅਤੇ ਇਸ ਨੂੰ 1947 ਉੱਤੇ ਭੇਜੋ।

 

ਇਸ ਤੋਂ ਬਾਅਦ UIDAI ਤੁਹਾਡੇ ਆਧਾਰ ਨੂੰ Lock ਕਰ ਦੇਵੇਗਾ ਅਤੇ ਤੁਹਾਨੂੰ ਇਸ ਦਾ ਐਸਐਮਐਸ ਵੀ ਮਿਲ ਜਾਵੇਗਾ। Unlock ਖੋਲ੍ਹਣ ਦਾ ਤਰੀਕਾ ਵੀ ਇਹੋ ਹੈ। ਇਸ ਦੇ ਲਈ, ਪਹਿਲਾਂ GETOTP ਲਿਖੋ ਸਪੇਸ ਆਪਣੇ ਆਧਾਰ ਕਾਰਡ ਦੇ ਅੰਤਮ 6 ਨੰਬਰ ਲਿਖੋ। OTP ਟਾਈਪ  ਮਿਲਣ ਤੋਂ ਬਾਅਦ LOCKUID ਅਤੇ ਫਿਰ OTP ਟਾਈਪ ਕਰੋ ਅਤੇ 1947 ਉੱਤੇ ਭੇਜੋ। ਜਿਵੇਂ ਹੀ ਤੁਸੀਂ OTP ਕੋਡ ਲਿਖੋਗੇ ਅਤੇ ਭੇਜੋਗੇ, ਤੁਹਾਡਾ ਡਾਟਾ ਅਨਲੌਕ ਹੋ ਜਾਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lost adhar will no more be a problem lock it with new feature