ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੂਬਸੂਰਤ ਮਾਡਲ ਦੇ ਪਿਆਰ ’ਚ ਪਤਨੀ ਕਰਵਾ ਦਿੱਤੀ ਕਤਲ

ਦਿੱਲੀ ਦੇ ਬਵਾਨਾ ਚ ਇੱਕ ਮਹਿਲਾ ਟੀਚਰ (ਅਧਿਆਪਕ) ਦਾ ਕਤਲ ਕਰ ਦਿੱਤਾ ਗਿਆ। ਇਸ ਮਹਿਲਾ ਟੀਚਰ ਦੇ ਕਤਲ ਚ ਇੱਕ ਮਾਡਲ ਅਤੇ ਉਭੱਰਦੀ ਬਾਲੀਵੁੱਡ ਅਦਾਕਾਰਾ ਦਾ ਹੱਥ ਹੋਣ ਦੀ ਗੱਲ ਕਹੀ ਜਾ ਰਹੀ ਹੈ ਜੋ ਕਿ ਮਹੀਲਾ ਟੀਚਰ ਦੇ ਪਤੀ ਦੀ ਗਰਲਫ੍ਰੈਂਡ ਵੀ ਹੈ।

 

ਜਾਣਕਾਰੀ ਮੁਤਾਬਕ ਮਹੀਲਾ ਟੀਚਰ ਸੁਨੀਤਾ ਦੇ ਕਤਲ ਦੇ ਮਾਮਲੇ ਚ ਦਿੱਲੀ ਪੁਲਿਸ ਨੇ ਤਿੰਨ ਆਰੋਪਆਂ ਸੁਨੀਤਾ ਦੇ ਪਤੀ ਮਨਜੀਤ, ਉਸਦੀ ਗਰਲਫ੍ਰੈਂਡ ਏਂਜਲ ਗੁਪਤਾ ਅਤੇ ਏਂਜਲ ਗੁਪਤਾ ਦੇ ਧਰਮਪਿਤਾ ਨੂੰ ਗ੍ਰਿਫਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਮਾਡਲ ਅਤੇ ਬਾਲੀਵੁੱਡ ਦੀ ਆਇਟਮ ਡਾਂਸਰ ਏਂਜਲ ਗੁਪਤਾ ਦੇ ਦਬਾਅ ਚ ਆ ਕੇ ਸੁਨੀਤਾ ਦੇ ਪਤੀ ਮਨਜੀਤ ਨੇ ਉਸਦਾ ਕਤਲ ਕਰਵਾਇਆ ਹੈ।

 

ਮਾਡਲ ਏਂਜਲ ਆਰ ਕੇ ਪੁਰਮ ਇਲਾਕੇ ਦੀ ਰਹਿਣ ਵਾਲੀ ਹੈ। ਤਿੰਨਾਂ ਮਿਲ ਕੇ ਇਹ ਸਾਜਿਸ਼ ਨੂੰ ਰਚਿਆ ਸੀ। ਪੈਸੇ ਲੈ ਕੇ ਕਤਲ ਕਰਨ ਵਾਲਿਆਂ ਨੂੰ ਪੁਲਿਸ ਲੱਭਣ ਚ ਲੱਗੀ ਹੋਈ ਹੈ।

 

ਮੰਨਿਆ ਜਾ ਰਿਹਾ ਹੈ ਕਿ ਮਨਜੀਤ ਦੇ ਨਾਜਾਇਜ਼ ਸਬੰਧਾਂ ਖਿਲਾਫ ਉਸਦੀ ਪਤਨੀ ਸੁਨੀਤਾ ਵਿਰੋਧ ਪ੍ਰਗਟਾਉਂਦੀ ਸੀ। ਇਸ ਗੱਲ ਤੇ ਦੋਨਾਂ ਵਿਚਾਲੇ ਝੱਗੜਾ ਹੁੰਦਾ ਸੀ। ਸੁਨੀਤਾ ਨੇ ਇਸ ਬਾਰੇ ਸਭ ਕੁਝ ਆਪਣੀ ਇੱਕ ਨਿਜੀ ਡਾਇਰੀ ਚ ਲਿਖਿਆ ਸੀ। ਪੁਲਿਸ ਨੇ ਉਸਦੀ ਡਾਇਰੀ ਬਰਾਮਦ ਕਰ ਲਈ ਹੈ। ਸੁਨੀਤਾ ਨੂੰ ਉਸ ਸਮੇਂ ਤਿੰਨ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਜਦੋਂ ਉਹ ਸਕੂਟੀ ਤੇ ਆਪਣੇ ਸਕੂਲ ਜਾ ਰਹੀ ਸੀ।

 

ਦੱਸਣਯੋਗ ਹੈ ਕਿ ਆਰੋਪੀ ਪਤੀ ਮਨਜੀਤ ਪੇਸ਼ੇ ਵਜੋਂ ਪ੍ਰਾਪਰਟੀ ਡੀਲਰ ਹੈ। ਉਸਦਾ ਮੰੁਬਈ ਦੀ ਮਾਡਲ ਅਤੇ ਆਰੋਪੀ ਏਂਜਲ ਨਾਲ ਲਗਭਗ 5 ਸਾਲ ਤੋਂ ਰਿਸ਼ਤਾ ਸੀ। ਏਂਜਲ ਦਾ ਧਰਮਪਿਤਾ ਵੀ ਇਸ ਰਿਸ਼ਤੇ ਤੋਂ ਜਾਣੂ ਸੀ। ਏਂਜਲ ਦੇ ਪਿਤਾ ਨੇ ਆਪਣੇ ਡਰਾਈਵਰ ਦੁਆਰਾ ਯੂਪੀ ਦੇ ਦੋ ਪੈਸੇ ਲੈ ਕੇ ਕਤਲ ਕਰਨ ਵਾਲੇ ਪੇਸ਼ੇਵਰ ਕਾਤਲਾਂ ਦੁਆਰਾ ਮਹਿਲਾ ਟੀਚਰ ਸੁਨੀਤਾ ਨੂੰ ਕਤਲ ਕਰਵਾਉਣ ਲਈ 10 ਲੱਖ ਰੁਪਏ ਦਿੱਤੇ ਸਨ।
  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:love of the beautiful model wife have been murdered