ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ’ਚ ਬਰਾਮਦ ਹੋਏ ‘ਆਈ ਲਵ ਯੂ ਪਾਕਿਸਤਾਨ’ ਵਾਲੇ ਗੁਬਾਰੇ

ਆਜ਼ਾਦੀ ਦਿਹਾੜੇ ਦੀ ਆਮਦ ਤੋਂ ਪਹਿਲਾਂ ਰਾਜਸਥਾਨ ਦੇ ਸ਼੍ਰੀਗੰਗਾ ਨਗਰ ਜਿ਼ਲ੍ਹੇ ਦੇ ਰਾਏਸਿੰਘ ਨਗਰ ਅਤੇ ਪਦਮਪੁਰ ਥਾਣਾ ਖੇਤਰ ਚ ਪਿਛਲੇ 24 ਘੰਟਿਆਂ ਚ ਦੋ ਗੁਬਾਰੇ ਬਰਾਮਦ ਹੋ ਚੁੱਕੇ ਹਨ ਜਿਨ੍ਹਾਂ ਨਾਲ ਪਾਕਿਸਤਾਨੀ ਝੰਡਾ ਵੀ ਬੰਨ੍ਹਿਆ ਹੋਇਆ ਜਿਸ ਤੇ ਲਿਖਿਆ ਹੈ ‘ਆਈ ਲਵ ਯੂ ਪਾਕਿਸਤਾਨ’। ਗੁਬਾਰੇ ਸੋਮਵਾਰ ਨੂੰ ਬਰਾਮਦ ਕੀਤੇ ਗਏ ਹਨ। ਥਾਣਾ ਇੰਚਾਰਜ ਮਾਜਿਦ ਖ਼ਾਨ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਠੰਡੀ ਪਿੰਡ ਕੋਲ ਇਹ ਗੁਬਾਰੇ ਬਰਾਮਦ ਕੀਤੇ ਗਏ ਹਨ।

 

 

ਜਾਣਕਾਰੀ ਮੁਤਾਬਕ ਪਿੰਡ ਵਾਲਿਆਂ ਨੇ ਜਿਵੇਂ ਹੀ ਇਹ ਗੁਬਾਰੇ ਦੇਖੇ ਤਾਂ ਤੁਰੰਤ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪਿੰਡ ਵਾਲਿਆਂ ਤੋਂ ਇਤਲਾਹ ਹੋਣ ਮਗਰੋਂ ਇਹ ਗੁਬਾਰੇ ਥਾਣੇ ਚ ਸੁਰੱਖਿਅਤ ਜਮ੍ਹਾਂ ਕਰ ਲਏ ਗਏ ਹਨ। ਪੁਲਿਸ ਅਤੇ ਸੀਆਈਡੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਵਿਚੋਂ ਇੱਕ ਗੁਬਾਰਾ ਐਤਵਾਰ ਨੂੰ ਪਦਮਪੁਰ ਥਾਣਾ ਖੇਤਰ ਦੇ ਪਿੰਡ ਬੀਬੀ ਦੇ ਇੱਕ ਖੇਤ ਤੋਂ ਬਰਾਮਦ ਹੋਇਆ ਸੀ ਜਿਸ ਨਾਲ ਪਾਕਿਸਤਾਨੀ ਝੰਡਾ ਵੀ ਬੰਨ੍ਹਿਆ ਹੋਇਆ ਸੀ। 

 

ਥਾਣਾ ਅਧਿਕਾਰੀ ਰਾਮੇਸ਼ਵਰ ਲਾਲ ਮੁਤਾਬਕ ਬਰਾਮਦ ਕੀਤੇ ਗਏ ਇਨ੍ਹਾਂ ਗੁਬਾਰਿਆਂ ਤੇ ਉਰਦੂ ਚ ਜਸ਼ਨ ਆਜ਼ਾਦੀ ਮੁਬਾਰਕ ਦੀ ਮੋਹਰ ਲੱਗੀ ਹੋਈ ਹੈ ਤੇ ਪਾਕਿਸਤਾਨ ਦਾ ਪਤਾ ਅਤੇ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

 

.

 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Love You Pakistan balloons that were exported in Rajasthan