ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬੇਗੂਸਰਾਏ ’ਚ ਪ੍ਰੇਮੀ ਜੋੜੇ ਨਾਲ ਕੁੱਟਮਾਰ, ਕੁੜੀ ਨਾਲ ਗ਼ਲਤ ਹਰਕਤਾਂ, ਵਿਡੀਓ ਵਾਇਰਲ

​​​​​​​ਬੇਗੂਸਰਾਏ ’ਚ ਪ੍ਰੇਮੀ ਜੋੜੇ ਨਾਲ ਕੁੱਟਮਾਰ, ਕੁੜੀ ਨਾਲ ਗ਼ਲਤ ਹਰਕਤਾਂ, ਵਿਡੀਓ ਵਾਇਰਲ

ਬਿਹਾਰ ਦੇ ਬੇਗੂਸਰਾਏ ਦਾ ਇੱਕ ਵਿਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਸ਼ਰਾਰਤੀ ਅਨਸਰ ਇੱਕ ਪ੍ਰੇਮੀ ਜੋੜੇ ਨਾਲ ਕੁੱਟਮਾਰ ਕਰ ਰਹੇ ਹਨ। ਇਸ ਦੌਰਾਨ ਇਹ ਬਦਮਾਸ਼ ਉਸ ਲੜਕੀ ਨਾਲ ਵੀ ਅਸੱਭਿਅਕ ਹਰਕਤਾਂ ਭਾਵ ਛੇੜਖਾਨੀ ਕਰਦੇ ਹਨ। ਹੋਰ ਤਾਂ ਹੋਰ ਉਹ ਕੁੜੀ ਨਾਲ ਜਬਰ–ਜਨਾਹ ਦਾ ਜਤਨ ਵੀ ਕਰਦੇ ਹਨ।

 

 

ਇਸ ਵਾਇਰਲ ਵਿਡੀਓ ’ਚ 5 ਤੋਂ 6 ਨੌਜਵਾਨ ਇੱਕ ਪ੍ਰੇਮੀ ਜੋੜੇ ਨਾਲ ਹਨ ਤੇ ਪੁਲ ਕੋਲ ਕੁੱਟਮਾਰ ਕਰਦੇ ਦਿਸ ਰਹੇ ਹਨ। ਇਹ ਬਦਮਾਸ਼ ਪ੍ਰੇਮੀ ਜੋੜੀ ਨੂੰ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟਣ ਤੋਂ ਇਲਾਵਾ ਕੁੜੀ ਨੂੰ ਗਾਲ਼ਾਂ ਕੱਢਦਿਆਂ ਉਸ ਨਾਲ ਬਲਾਤਕਾਰ ਦਾ ਜਤਨ ਵੀ ਕਰ ਰਹੇ ਹਲ।

 

 

ਇਹ ਮਾਮਲਾ ਵੀਰਪੁਰ ਪੁਲਿਸ ਇਲਾਕੇ ਦੇ ਪਿੰਡ ਜਗਦਰ ਦਾ ਦੱਸਿਆ ਜਾ ਰਿਹਾ ਹੈ। ਪ੍ਰੇਮੀ ਜੋੜੀ ਵਾਰ–ਵਾਰ ਬਦਮਾਸ਼ਾਂ ਨੂੰ ਛੱਡ ਦੇਣ ਦੀ ਬੇਨਤੀ ਕਰ ਰਹੇ ਹਨ ਪਰ ਸ਼ਰਾਰਤੀ ਅਨਸਰਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਦਿਸਦਾ।

 

 

ਸ਼ਰਾਰਤੀ ਅਨਸਰ ਉਸ ਕੁੜੀ ਨੂੰ ਗੰਦੀਆਂ ਗਾਲ਼ਾਂ ਦੇ ਰਹੇ ਹਨ। ਵਿਡੀਓ ’ਚ ਆ ਰਹੀ ਆਵਾਜ਼ ਮੁਤਾਬਕ ਪ੍ਰੇਮੀ ਜੋੜੀ ਮੈਦਾ ਬਭਨਗਾਮਾ ਦੇ ਦੱਸੇ ਜਾ ਰਹੇ ਹਨ।

 

 

ਪੁਲਿਸ ਅਧਿਕਾਰੀ ਇਸ ਵਿਡੀਓ ਦੇ ਆਧਾਰ ’ਤੇ ਸ਼ਰਾਰਤੀ ਅਨਸਰਾਂ ਦੀ ਸ਼ਨਾਖ਼ਤ ਕਰਨ ਦਾ ਜਤਨ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lover couple beaten up in Begusarai goons tried to rape girl Video viral