ਹਰਿਆਣਾ ਤੋਂ ਭੱਜ ਕੇ ਰਾਜਸਥਾਨ ਚ ਆਏ ਇੱਕ ਪ੍ਰੇਮੀ ਜੋੜੇ ਨੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਭਾਦੜਾ ਥਾਣਾ ਖੇਤਰ ਚ ਜ਼ਹਿਰੀਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ ਦੋਵੇਂ ਅਣਵਿਆਹੇ ਸਨ।
ਪੁਲਿਸ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਰਾਖੀ-ਰਾਮਸਾਰਾ ਸੜਕ 'ਤੇ ਹਨੂੰਮਾਨ ਪੂਨੀਆ ਦੇ ਖੇਤ 'ਤੇ ਬਣੀ ਝੌਂਪੜੀ ਤੋਂ ਮਿਲੀ। ਮ੍ਰਿਤਕਾਂ ਦੀ ਪਛਾਣ ਵਿਕਾਸ ਮੇਘਵਾਲ (19) ਕੁਮਾਰੀ ਸੋਨੂੰ (20) ਮੇਘਵਾਲ ਵਜੋਂ ਹੋਈ ਹੈ, ਜੋ ਕਿ ਹਰਿਆਣੇ ਦੇ ਫਤਿਆਬਾਦ ਜ਼ਿਲੇ ਦੀ ਭੱਟੂਖਲਾਂ ਤਹਿਸੀਲ ਖੇਤਰ ਦੇ ਪਿੰਡ ਖਾਬੜ ਕਲਾਂ ਦੇ ਵਸਨੀਕ ਹਨ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਤੋਂ ਨਿਕਲੇ ਸਨ। ਦੇਰ ਰਾਤ ਵਿਕਾਸ ਨੇ ਭਾਦੜਾ ਥਾਣਾ ਖੇਤਰ ਦੇ ਪਿੰਡ ਕੀਰਾੜਾਬੜਾ ਚ ਇੱਕ ਰਿਸ਼ਤੇਦਾਰ ਨੂੰ ਫ਼ੋਨ ਕਰਕੇ ਦਸਿਆ ਕਿ ਉਸਨੇ ਜ਼ਹਿਰ ਖਾ ਲਿਆ ਹੈ। ਬਾਅਦ ਚ ਵਿਕਾਸ ਨੇ ਹਰਿਆਣਾ ਚ ਆਪਣੇ 1-2 ਜਾਣਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਇਸ ਦੇ ਤੁਰੰਤ ਬਾਅਦ ਸਾਰਿਆਂ ਨੇ ਵਿਕਾਸ ਅਤੇ ਸੋਨੂੰ ਦੀ ਭਾਲ ਸ਼ੁਰੂ ਕਰ ਦਿੱਤੀ। ਦੁਪਹਿਰ ਸਾਢੇ 12 ਵਜੇ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਰਾਖੀ-ਰਾਮਸਰਾ ਸੜਕ 'ਤੇ ਹਨੂੰਮਾਨ ਪੂਨੀਆ ਦੇ ਖੇਤ ਪੁੱਜੇ ਤੇ ਉਨ੍ਹਾਂ ਦੀਆਂ ਲਾਸ਼ਾਂ ਉਥੇ ਪਈਆਂ ਮਿਲੀਆਂ।