ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਸੋਈ ਗੈਸ ਸਿਲੰਡਰ ਲਗਾਤਾਰ ਚੌਥੇ ਮਹੀਨੇ ਹੋਇਆ ਹੋਰ ਮਹਿੰਗਾ

ਰਸੋਈ ਗੈਸ ਸਿਲੰਡਰ ਲਗਾਤਾਰ ਚੌਥੇ ਮਹੀਨੇ ਹੋਇਆ ਹੋਰ ਮਹਿੰਗਾ

ਨਵੇਂ ਸਾਲ ’ਚ ਇੱਕ ਜਨਵਰੀ 2020 ਤੋਂ ਰਸੋਈ ਗੈਸ ਸਿਲੰਡਰ ਦੀ ਕੀਮਤ ’ਚ ਵਾਧਾ ਹੋ ਗਿਆ ਹੈ। ਲਗਾਤਾਰ ਚੌਥੇ ਮਹੀਨੇ ਰਸੋਈ ਗੈਸ ਦੀ ਕੀਮਤ ਵਿੱਚ ਇਹ ਵਾਧਾ ਹੋਇਆ ਹੈ; ਜਿਸ ਨਾਲ ਆਮ ਆਦਮੀ ਨੂੰ ਝਟਕਾ ਲੱਗਾ ਹੈ। ਦੇਸ਼ ਦੇ ਮੁੱਖ ਮਹਾਂਨਗਰਾਂ ’ਚ ਬਿਨਾ ਸਬਸਿਡੀ ਵਾਲਾ ਗੈਸ ਸਿਲੰਡਰ ਲਗਭਗ 19 ਰੁਪਏ ਮਹਿੰਗਾ ਹੋ ਗਿਆ ਹੈ।

 

 

ਗੈਸ ਸਿਲੰਡਰ ਦੇ ਇਸ ਕੀਮਤ ਵਾਧੇ ਤੋਂ ਬਾਅਦ ਗੈਸ ਕੰਪਨੀਆਂ ਨੇ ਗ਼ੈਰ–ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਦਾ ਵਾਧਾ ਹੋ ਗਿਆ ਹੈ। ਦਿੱਲੀ ’ਚ ਘਰੇਲੂ ਗੈਸ ਸਿਲੰਡਰ ਲਈ ਹੁਣ 749 ਰੁਪਏ ਅਦਾ ਕਰਨੇ ਹੋਣਗੇ; ਜਦ ਕਿ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਵਿੱਚ 29.50 ਰੁਪਏ ਦਾ ਵਾਧਾ ਹੋਇਆ ਹੈ।

 

 

ਕਾਰੋਬਾਰੀਆਂ ਨੂੰ ਹੁਣ ਸਿਲੰਡਰ ਲਈ 1325 ਰੁਪਏ ਅਦਾ ਕਰਨੇ ਹੋਣਗੇ। ਪੰਜ ਕਿਲੋਗ੍ਰਾਮ ਵਾਲੇ ਛੋਟੇ ਸਿਲੰਡਰ ਉੱਤੇ ਸੱਤ ਰੁਪਏ ਦੇ ਵਾਧੇ ਨਾਲ ਇਹ ਹੁਣ 276 ਰੁਪਏ ਦਾ ਪਵੇਗਾ। ਇਸ ਵਾਰ ਘਰੇਲੂ ਗੈਸ ਖਪਤਕਾਰਾਂ ਦੇ ਖਾਤਿਆਂ ਵਿੱਚ 238.10 ਰੁਪਏ ਦੀ ਸਬਸਿਡੀ ਆਵੇਗੀ। ਵਧੀ ਹੋਈ ਕੀਮਤ ਅੱਜ ਬੁੱਧਵਾਰ ਸਵੇਰ ਤੋਂ ਲਾਗੂ ਹੋ ਗਈ ਹੈ।

 

 

ਅਗਸਤ 2019 ’ਚ 611.50 ਰੁਪਏ ਦਾ ਘਰੇਲੂ ਗੈਸ ਸਿਲੰਡਰ ਜਨਵਰੀ 2020 ਵਿੱਚ 749 ਰੁਪਏ ਦਾ ਹੋ ਗਿਆ ਹੈ। ਭਾਵ ਬੀਤੇ ਪੰਜ ਮਹੀਨਿਆਂ ਦੌਰਾਨ ਰਸੋਈ ਗੈਸ ਦੀ ਬਾਜ਼ਾਰੀ ਕੀਮਤ 137 ਰੁਪਏ ਵਧ ਗਈ ਹੈ। ਵਪਾਰਕ ਸਿਲੰਡਰ ਦੀ ਵਰਤੋਂ ਕਰਨ ਵਾਲੇ ਕਾਰੋਬਾਰੀਆਂ ਉੱਤੇ ਪ੍ਰਤੀ ਸਿਲੰਡਰ 230 ਰੁਪਏ ਦਾ ਬੋਝ ਪਿਆ ਹੈ।

 

 

ਬੀਤੇ ਵਰ੍ਹੇ ਇੱਕ ਜਨਵਰੀ, 2019 ਨੂੰ 14.2 ਕਿਲੋਗ੍ਰਾਮ ਦੇ ਘਰੇਲੂ ਗੈਸ ਸਿਲੰਡਰ ਦੀ ਬਾਜ਼ਾਰੀ ਕੀਮਤ ਵਿੱਚ ਰਿਕਾਰਡ 1221 ਰੁਪਏ ਤੇ ਕਮਰਸ਼ੀਅਲ ਸਿਲੰਡਰ ਉੱਤੇ 190 ਰੁਪਏ ਦੀ ਭਾਰੀ ਕਮੀ ਹੋਈ ਸੀ। ਇਸ ਨਾਲ ਘਰੇਲੂ ਰਸੋਈ ਗੈਸ ਸਿਲੰਡਰ 724 ਰੁਪਏ ਦਾ ਤੇ ਕਮਰਸ਼ੀਅਲ ਸਿਲੰਡਰ 1286.50 ਰੁਪਏ ਦਾ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LPG Cylinder gone dearer fourth consecutive month