ਅਗਲੀ ਕਹਾਣੀ

ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ

ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ

ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ ਬੁੱਧਵਾਰ ਨੂੰ 2.94 ਰੁਪਏ ਪ੍ਰਤੀ ਸਿਲੰਡਰ ਵਧ ਗਈ। ਸਿਲੰਡਰ ਦੀ ਆਧਾਰ ਕੀਮਤ ਵਿੱਚ ਤਬਦੀਲੀ ਤੇ ਉਸ `ਤੇ ਟੈਕਸ ਦੇ ਪ੍ਰਭਾਵ ਕਾਰਨ ਇਹ ਕੀਮਤ ਹੋਰ ਵਧੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਬਿਆਨ `ਚ ਦੱਸਿਆ ਕਿ 14.2 ਕਿਲੋਗ੍ਰਾਮ ਦਾ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਬੁੱਧਵਾਰ ਅੱਧੀ ਰਾਤ ਤੋਂ 502 ਰੁਪਏ 40 ਪੈਸੇ ਤੋਂ ਵਧ ਕੇ 505 ਰੁਪਏ 34 ਪੈਸੇ ਪ੍ਰਤੀ ਸਿਲੰਡਰ ਹੋ ਜਾਵੇਗੀ।


ਐਲਪੀਜੀ ਖਪਤਕਾਰਾਂ ਨੇ ਬਾਜ਼ਾਰੀ ਕੀਮਤ `ਤੇ ਰਸੋਈ ਗੈਸ ਸਿਲੰਡਰ ਖ਼ਰੀਦਣਾ ਹੁੰਦਾ ਹੈ। ਸਰਕਾਰ ਸਾਲ ਭਰ `ਚ 14.2 ਕਿਲੋਗ੍ਰਾਮ ਵਾਲੇ 12 ਸਿਲੰਡਰਾਂ ਉੱਤੇ ਸਿੱਧੇ ਗਾਹਕਾਂ ਦੇ ਬੈਂਕ ਖਾਤੇ ਵਿੱਚ ਸਬਸਿਡੀ ਪਾਉਂਦੀ ਹੈ। ਬਿਨਾ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 60 ਰੁਪਏ ਵਧ ਕੇ 880 ਰੁਪਏ ਪ੍ਰਤੀ ਸਿਲੰਡਰ ਹੋ ਗਈ। ਇਸ ਦੇ ਨਾਲ ਹੀ ਗਾਹਕਾਂ ਦੇ ਖਾਤਿਆਂ ਵਿੱਚ ਟ੍ਰਾਂਸਫ਼ਰ ਹੋਣ ਵਾਲੀ ਸਬਸਿਡੀ ਨਵੰਬਰ 2018 `ਚ ਵਧ ਕੇ 433 ਰੁਪਏ 66 ਪੈਸੇ ਪ੍ਰਤੀ ਸਿਲੰਡਰ ਹੋ ਗਈ; ਜੋ ਕਿ ਅਕਤੂਬਰ ਮਹੀਨੇ 376 ਰੁਪਏ 60 ਪੈਸੇ ਪ੍ਰਤੀ ਸਿਲੰਡਰ ਸੀ।


ਜਦੋਂ ਕੌਮਾਂਤਰੀ ਦਰਾਂ ਵਿੱਚ ਵਾਧਾ ਹੁੰਦਾ ਹੈ, ਤਦ ਸਰਕਾਰ ਵੱਧ ਸਬਸਿਡੀ ਦਿੰਦੀ ਹੈ ਪਰ ਟੈਕਸ ਨੇਮਾਂ ਮੁਤਾਬਕ ਰਸੋਈ ਗੈਸ `ਤੇ ਜੀਐੱਸਟੀ ਦੀ ਗਿਣਤੀ-ਮਿਣਤੀ ਈਂਧਰ ਦੀ ਬਾਜ਼ਾਰੀ ਕੀਮਤ `ਤੇ ਹੀ ਤੈਅ ਕੀਤੀ ਜਾਂਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LPG Cylinder now more costly