ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵਾਧਾ

ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵਾਧਾ

ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਬੁੱਧਵਾਰ ਨੂੰ ਵਾਧਾ ਹੋਇਆ ਹੈ। ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਦਿੱਲੀ ਵਿਚ 0.28 ਅਤੇ ਮੁੰਬਈ ਵਿਚ 0.29 ਪੈਸੇ ਵਧ ਗਏ ਹੈ।  ਉਥੇ, ਬਿਨਾਂ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਅਤੇ ਮੁੰਬਈ ਵਿਚ 6 ਰੁਪਏ ਵਾਧਾ ਹੋਇਆ ਹੈ।

 

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਆਇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ 5 ਰੁਪਏ ਪ੍ਰਤੀ ਸਿਲੰਡਰ ਵਧਾਏ ਸਨ। ਉਥੇ, ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿਚ ਵੀ 25 ਪੈਸੇ ਦਾ ਮਾਮੂਲੀ ਵਾਧਾ ਹੋਇਆ ਸੀ। ਦਿੱਲੀ ਵਿਚ ਇੰਡੇਨ ਦੇ 14.2 ਕਿਲੋ ਵਾਲੇ ਬਿਨਾਂ ਸਬਸਿਡੀ ਸਿਲੰਡਰ ਦੀ ਕੀਮਤ 706.50 ਰੁਪਏ ਹੋ ਗਈ ਸੀ।

 

ਫਰਵਰੀ ਮਹੀਨੇ ਦੇ ਆਖੀਰ ਵਿਚ ਘਰੇਲੂ ਰਸੋਈ ਗੈਸ ਦਾ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 2.08 ਰੁਪਏ ਅਤੇ ਗੈਰ ਸਬਸਿਡੀ ਵਾਲਾ 42.50 ਰੁਪਏ ਮਹਿੰਗਾ ਹੋ ਗਿਆ ਸੀ। ਸਿਲੰਡਰਾਂ ਦੀ ਕੀਮਤ ਵਿਚ ਇਹ ਵਾਧਾ ਲਗਾਤਾਰ ਤਿੰਨ ਮਹੀਨੇ ਦੀ ਕਟੌਤੀ ਦੇ ਬਾਅਦ ਕੀਤਾ ਗਿਆ ਸੀ।

 

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਸੀ ਕਿ ਈਧਣ ਦੇ ਵਧੇ ਹੋਏ ਬਾਜ਼ਾਰ ਮੁੱਲ ਉਤੇ ਕਰ ਪ੍ਰਭਾਵ ਦੇ ਚਲਦਿਆਂ ਇਹ ਵਾਧਾ ਜ਼ਰੂਰੀ ਹੋ ਗਿਆ ਸੀ।

 

ਇਸ ਵਾਧੇ ਦੇ ਬਾਅਦ ਦਿੱਲੀ ਵਿਚ ਇਕ ਮਾਰਚ ਤੋਂ 14.2 ਕਿਲੋਗ੍ਰਾਮ ਦੇ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 495.61 ਰੁਪਏ ਹੋ ਗਈ ਜੋ ਉਸ ਤੋਂ ਪਹਿਲਾਂ 493.53 ਰੁਪਏ ਸੀ। ਉਥੇ ਗੈਰ ਸਬਸਿਡੀ ਵਾਲਾ ਸਿਲੰਡਰ 701.50 ਰੁਪਏ ਦਾ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lpg gas cylinder price without subsidy increased to rs 6