ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਸੋਈ ਗੈਸ ਲਗਾਤਾਰ ਚੌਥੇ ਮਹੀਨੇ ਹੋਈ ਹੋਰ ਮਹਿੰਗੀ

ਰਸੋਈ ਗੈਸ ਲਗਾਤਾਰ ਚੌਥੇ ਮਹੀਨੇ ਹੋਈ ਹੋਰ ਮਹਿੰਗੀ

ਅੱਜ ਪਹਿਲੀ ਦਸੰਬਰ ਤੋਂ ਰਸੋਈ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ। ਪਹਿਲੀ ਦਸੰਬਰ ਤੋਂ ਇਸ ਦੀ ਕੀਮਤ 754.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ।

 

 

ਨਵੰਬਰ ਮਹੀਨੇ ਇਹ ਕੀਮਤ 741 ਰੁਪਏ ਸੀ। ਪੰਜ ਕਿਲੋਗ੍ਰਾਮ ਦੇ ਸਿਲੰਡਰ ਵਿੱਚ 4 ਰੁਪਏ ਦਾ ਵਾਧਾ ਕੀਤਾ ਗਿਆ ਹੈ। ਪੰਜ ਕਿਲੋਗ੍ਰਾਮ ਵਾਲਾ ਸਿਲੰਡਰ ਹੁਣ 277 ਰੁਪਏ ’ਚ ਮਿਲੇਗਾ। ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ 1,340 ਰੁਪਏ ਹੋਵੇਗੀ।

 

 

ਬੀਤੇ ਨਵੰਬਰ ਮਹੀਨੇ ਵਪਾਰਕ ਗੈਸ ਸਿਲੰਡਰ 1,332 ਰੁਪਏ ਦਾ ਮਿਲਦਾ ਸੀ। ਇਹ ਜਾਣਕਾਰੀ ਗੈਸ ਵੰਡਣ ਵਾਲੀ ਏਜੰਸੀ ਦੇ ਬੁਲਾਰੇ ਨੇ ਦਿੱਤੀ।

 

 

ਰਸੋਈ ਗੈਸ ਦੀਆਂ ਕੀਮਤਾਂ ’ਚ ਇਹ ਵਾਧਾ ਲਗਾਤਾਰ ਚੌਥੇ ਮਹੀਨੇ ਹੋਇਆ ਹੈ। ਚਾਰ ਮਹੀਨਿਆਂ ਅੰਦਰ ਰਸੋਈ ਗੈਸ ਸਿਲੰਡਰ ਦੀ ਬਾਜ਼ਾਰੀ ਕੀਮਤ ਵਿੱਚ ਲਗਭਗ 118 ਰੁਪਏ 50 ਪੈਸੇ ਦਾ ਵਾਧਾ ਹੋਇਆ ਹੈ। ਵਪਾਰਕ ਸਿਲੰਡਰ ਦੀ ਕੀਮਤ ਹੁਣ 201 ਰੁਪਏ ਵਧ ਗਈ ਹੈ।

 

 

ਚਾਰ ਮਹੀਨੇ ਪਹਿਲਾਂ ਅਗਸਤ ’ਚ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ 611 ਰੁਪਏ 50 ਪੈਸੇ ਸੀ; ਜਦ ਕਿ ਵਪਾਰਕ ਸਿਲੰਡਰ ਦੀ ਕੀਮਤ 1,095 ਰੁਪਏ ਸੀ।

 

 

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਵਧਣ–ਘਟਣ ਕਾਰਨ ਭਾਰਤੀ ਬਾਜ਼ਾਰ ਵਿੱਚ ਵੀ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਪੈਟਰੋਲੀਅਮ ਪਦਾਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ–ਘਾਟਾ ਹੁੰਦਾ ਰਹਿੰਦਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LPG now dearer fourth consecutive month