ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਲਪੀਜੀ ਡੀਲਰਾਂ ਦਾ ਕਮਿਸ਼ਨ ਵੱਧਣ ਕਾਰਨ 2 ਰੁਪਏ ਮਹਿੰਗਾ ਹੋਇਆ ਸਿਲੰਡਰ

ਐਲਪੀਜੀ ਡੀਲਰਾਂ ਦਾ ਕਮਿਸ਼ਨ ਵੱਧਣ ਕਾਰਨ 2 ਰੁਪਏ ਮਹਿੰਗਾ ਹੋਇਆ ਸਿਲੰਡਰ

ਘਰੇਲੂ ਰਸੋਈ ਗੈਸ ਐਲਪੀਜੀ ਕੀਮਤ `ਚ 2 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਐਲਪੀਜੀ ਡੀਲਰਾਂ ਦੇ ਕਮੀਸ਼ਨ ਵਧਾਏ ਜਾਣ ਬਾਅਦ ਇਹ ਵਾਧਾ ਕੀਤਾ ਗਿਆ ਹੈ। ਜਨਤਕ ਖੇਤਰ ਦੀ ਖੁਦਰਾ ਬਾਲਣ ਕੰਪਨੀਆਂ ਦੀ ਕੀਮਤ ਅਧਿਸੂਚਨਾ ਅਨੁਸਾਰ 14.2 ਕਿਲੋ ਦੇ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਦਿੱਲੀ `ਚ ਕੀਮਤ 507.42 ਰੁਪਏ ਹੋਵੇਗੀ ਜੋ ਪਹਿਲਾਂ 505.34 ਰੁਪਏ ਸੀ।


ਇਸ ਤੋਂ ਪਹਿਲਾਂ ਪੈਟਰੋਲੀਅਮ ਮੰਤਰਾਲੇ ਨੇ ਡੀਲਰ ਕਮੀਸ਼ਨ ਵਧਾਉਣ ਦਾ ਆਦੇਸ਼ ਦਿੱਤਾ ਸੀ। ਆਦੇਸ਼ `ਚ ਮੰਤਰਾਲੇ ਨੇ ਕਿਹਾ ਕਿ 14.2 ਕਿਲੋ ਅਤੇ 5 ਕਿਲੋ ਦੇ ਸਿਲੰਡਰ `ਤੇ ਘਰੇਲੂ ਐਲਪੀਜੀ ਡਿਸਟੀਬਿਊਟਰ ਦਾ ਕਮੀਸ਼ਨ ਪਿਛਲੀ ਵਾਰ ਸਤੰਬਰ 2017 `ਚ ਕ੍ਰਮਵਾਰ : 48.89 ਰੁਪਏ ਅਤੇ 24.20 ਰੁਪਏ ਨਿਸ਼ਚਿਤ ਕੀਤਾ ਗਿਆ ਸੀ।

 

ਡਿਸਟੀਬਿਊਟਰਾਂ ਦਾ ਕਮਿਸ਼ਨ


ਭਾਸ਼ਾ ਦੀ ਖਬਰ ਮੁਤਾਬਕ ਆਦੇਸ਼ ਅਨੁਸਾਰ ਐਲਪੀਜੀ ਡਿਸਟੀਬਿਊਟਰਾਂ ਦੇ ਕਮਿਸ਼ਨ ਦੀ ਨਵੇਂ ਸਿਰੇ ਤੋਂ ਸਮੀਖਿਆ ਲਈ ਅਧਿਐਨ ਦੇ ਲੰਬਿਤ ਹੋਣ ਕਾਰਨ ਟਰਾਂਸਪੋਰਟ ਲਾਗਤ, ਵੇਤਨ ਆਦਿ `ਚ ਵਾਧੇ ਨੂੰ ਦੇਖਦੇ ਹੋਏ ਅੰਤਰਿਮ ਉਪਾਏ ਵਜੋਂ ਡਿਸਟੀਬਿਊਟਰਾਂ ਦਾ ਕਮਿਸ਼ਨ 14.2 ਕਿਲੋ ਦੇ ਸਿਲੰਡਰ ਲਈ ਵਧਾਕੇ 50.58 ਰੁਪਏ ਪ੍ਰਤੀ ਸਿਲੰਡਰ ਅਤੇ 5 ਕਿਲੋ ਦੇ ਸਿਲੰਡਰ ਦੇ ਮਾਮਲੇ `ਚ 25.29 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।


ਦੂਜੀ ਵਾਰ ਵਧੀ ਐਲਪੀਜੀ ਸਿਲੰਡਰ ਦੀ ਕੀਮਤ


ਇਸ ਮਹੀਨੇ ਇਹ ਦੂਜਾ ਮੌਕਾ ਹੈ ਜਦੋਂ ਐਲਪੀਜੀ ਸਿਲੰਡਰ ਦੀ ਕੀਮਤ ਵਧਾਈ ਗਈ ਹੈ। ਇਸ ਤੋਂ ਪਹਿਲਾਂ ਇਕ ਨਵੰਬਰ ਨੂੰ ਮੂਲ ਕੀਮਤ `ਤੇ ਟੈਕਸ ਕਾਰਨ ਪ੍ਰਤੀ ਸਿਲੰਡਰ 2.84 ਰੁਪਏ ਦੀ ਵਾਧਾ ਕੀਤਾ ਗਿਆ ਸੀ। ਜੂਨ ਤੋਂ ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਵਧੀ ਹੈ। ਇਸਦਾ ਕਾਰਨ ਉਚ ਮੁੱਲ ਕੀਮਤ `ਤੇ ਜੀਐਸਟੀ ਭੁਗਤਾਨ ਹੈ ਅਤੇ ਕੁਲ ਮਿਲਾਕੇ ਕੀਮਤ 16.21 ਰੁਪਏ ਵਧੀ ਹੈ।

 

ਕਿੱਥੇ ਕਿੰਨੀ ਲਾਗਤ


ਮੁੰਬਈ `ਚ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਲਾਗਤ ਹੁਣ 505.05 ਰੁਪਏ ਜਦੋਂ ਕਿ ਕੋਲਕਾਤਾ `ਚ 510.70 ਰੁਪਏ ਅਤੇ ਚੇਨਈ `ਚ 495.39 ਰੁਪਏ ਹੋਵੇਗੀ। ਵੱਖ ਵੱਖ ਸੂਬਿਆਂ `ਚ ਸਥਾਨਕ ਟੈਕਸਾਂ ਅਤੇ ਟਰਾਂਸਪੋਰਟ ਲਾਗਤ ਕਾਰਨ ਕੀਮਤਾਂ ਅਲੱਗ-ਅਲੱਗ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LPG price hiked by over Rs 2 after rise in dealers commission