ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਨੇ ਚਾਰ ਮਹੀਨੇ ਦਾ ਬੱਚਾ ਚੌਥੀਂ ਮੰਜਿਲ ਤੋਂ ਹੇਠਾਂ ਸੁੱਟਿਆ

ਮਾਂ ਨੇ ਚਾਰ ਮਹੀਨੇ ਦਾ ਬੱਚਾ ਚੌਥੀਂ ਮੰਜਿਲ ਤੋਂ ਹੇਠਾਂ ਸੁੱਟਿਆ

ਉਤਰ ਪ੍ਰਦੇਸ਼ ਦੀ ਰਾਜਧਾਨੀ ਵਿਚ ਇਕ ਦਿਨ ਕੰਬਾਊ ਘਟਨਾ ਸਾਹਮਣੇ ਆਈ ਹੈ। ਇਕ ਮਾਂ ਨੇ ਚਾਰ ਮਹੀਨੇ ਦੇ ਬੱਚੇ ਨੂੰ ਕੇਜੀਐਮਯੂ ਟ੍ਰਾਮਾ ਸੈਂਟਰ ਦੀ ਚੌਥੀ ਮੰਜਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮਹਿਲਾ ਨੇ ਬੱਚੇ ਦੇ ਗੁੰਮ ਹੋਣ ਦੀ ਝੂਠੀ ਕਹਾਣੀ ਘੜ ਦਿੱਤੀ। ਹਾਲਾਂਕਿ ਉਸਦਾ ਝੂਠ ਜ਼ਿਆਦਾ ਦੇਰ ਨਾ ਚਲਿਆ। ਟ੍ਰਾਮਾ ਸੈਂਟਰ ਦੇ ਸੀਸੀਟੀਵੀ ਤੋਂ ਸਚ ਦਾ ਖੁਲਾਸਾ ਹੋ ਗਿਆ। ਪੁਲਿਸ ਨੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ।

 

23 ਅਪ੍ਰੈਲ ਨੂੰ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿਚ ਜੰਮੇ ਬੱਚੇ ਦਾ ਲੀਵਰ ਖਰਾਬ ਅਤੇ ਪੀਲੀਆ ਵੀ ਹੋ ਗਿਆ ਸੀ। ਬੀਆਰਡੀ ਦੇ ਰੇਫਰ ਹੋਣ ਉਤੇ 26 ਮਈ ਨੂੰ ਕੇਜੀਐਮਯੂ ਭਰਤੀ ਕਰਵਾਇਆ ਸੀ। ਮੰਗਲਵਾਰ ਸਵੇਰੇ ਬਿਮਾਰੀ ਤੋਂ ਤੰਗ ਆ ਕੇ ਉਸਦੀ ਮਾਂ ਨੇ ਟਰਾਮਾ ਸੈਂਟਰ ਦੀ ਚੌਥੀ ਮੰਜ਼ਿਲ ਤੋਂ ਆਪਣੇ ਚਾਰ ਮਹੀਨੇ ਦੇ ਬੱਚੇ ਨੂੰ ਹੇਠਾਂ ਸੁੱਟ ਦਿੱਤਾ।

 

ਇਸ ਤੋਂ ਬਾਅਦ ਬੱਚੇ ਦੇ ਗਾਇਬ ਹੋਣ ਦੀ ਝੂਠੀ ਕਹਾਣੀ ਘੜੀ। ਇਸ ਵਿਚ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ। ਸੂਚਨਾ ਉਤੇ ਪੁਲਿਸ ਨੇ ਟਰਾਮਾ ਸੈਂਟਰ ਦੇ ਸੀਸੀ ਫੁਟੇਜ ਦੀ ਜਾਂਚ ਕੀਤੀ। ਜਿਸਦੇ ਬਾਅਦ ਮਾਂ ਦਾ ਖੌਫਨਾਕ ਚੇਹਰਾ ਸਾਹਮਣੇ ਆਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lucknow Mother throws four-month-old child from the fourth floor of Trauma Center