ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਐਮਕੇ ਪ੍ਰਧਾਨ ਕਰੁਣਾਨਿਧੀ ਦਾ ਦੇਹਾਂਤ

ਡੀਐਮਕੇ ਪ੍ਰਧਾਨ ਕਰੁਣਾਨਿਧੀ ਦਾ ਦਿਹਾਂਤ

ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀਐਮਕੇ ਦੇ ਪ੍ਰਧਾਨ ਕਰੁਣਾਨਿਧੀ ਦਾ ਮੰਗਲਵਾਰ ਨੂੰ ਚੇਨਈ ਦੇ ਕਾਵੇਰੀ ਹਸਪਤਾਲ `ਚ ਸ਼ਾਮ 6.10 ਵਜੇ ਦੇਹਾਂਤ ਹੋ ਗਿਆ। ਬਲੱਡ ਪ੍ਰੈਸਰ `ਚ ਤੇਜ਼ੀ ਨਾਲ ਗਿਰਾਵਟ ਦੇ ਬਾਅਦ ਉਨ੍ਹਾਂ ਨੂੰ ਗੋਪਾਲ ਪੁਰਮ ਰਿਹਾਇਸ਼ ਤੋਂ ਹਸਪਤਾਲ `ਚ ਭਰਤੀ ਕਰਵਾਇਆ ਗਿਆ ਸੀ। ਕਰੁਣਾਨਿਧੀ ਦੀ ਮੌਤ ਨਾਲ ਦੇਸ਼ ਦੀ ਰਾਜਨੀਤੀ ਨੂੰ ਡੂੰਘਾ ਧੱਕਾ ਲੱਗਿਆ ਹੈ।


ਦੇਸ਼ ਦੀ ਰਾਜਨੀਤੀ `ਚ ਕਰੁਣਾਨਿਧੀ ਅਤੇ ਉਨ੍ਹਾਂ ਦੀ ਪਾਰਟੀ ਦਾ ਬਹੁਤ ਯੋਗਦਾਨ ਰਿਹਾ ਹੈ। ਕਰੁਣਾਨਿਧੀ ਦੀ ਮੌਤ `ਤੇ ਆਗੂਆਂ ਨੇ ਦੁੱਖ ਪ੍ਰਗਟਾਇਆ ਹੈ। ਕਰੁਣਾਨਿਧੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਨੂੰ ਚਾਹੁਣ ਵਾਲਿਆਂ ਅਤੇ ਤਮਾਮ ਦਲਾਂ ਦੇ ਆਗੂਆਂ ਦੀ ਭੀੜ ਉਨ੍ਹਾਂ ਦੀ ਰਿਹਾਇਸ਼ `ਤੇ ਇਕੱਠੀ ਹੋਣ ਲੱਗੀ ਹੈ। ਹਸਪਤਾਲ ਦੇ ਬਾਹਰ ਹਜ਼ਾਰਾਂ ਦੀ ਗਿਣਤੀ `ਚ ਸਮਰਥਕ ਆਪਣੇ ਆਗੂ ਦੀ ਅੰਤਿਮ ਝਲਕ ਪਾਉਣ ਲਈ ਦੇਖ ਰਹੇ ਹਨ।
  

 

ਤੇਜ਼ ਮੀਂਹ ਦੇ ਬਾਵਜੂਦ ਲੋਕਾਂ ਦੀ ਭੀੜ ਹਸਪਤਾਲ ਦੇ ਬਾਹਰ ਇਕੱਠੀ ਹੋ ਗਈ। ਭੀੜ ਨੂੰ ਸੰਭਾਲਣ ਲਈ ਪ੍ਰਸ਼ਾਸਨ ਨੇ ਹਸਪਤਾਲ ਦੇ ਬਾਹਰ ਵੱਡੀ ਗਿਣਤੀ `ਚ ਪੁਲਿਸ ਬਲ ਤੈਨਾਤ ਕੀਤੇ ਹਨ। ਉਥੇ ਕਰੁਣਾਨਿਧੀ ਦੇ ਗੋਪਾਲਪੁਰਮ ਰਿਹਾਇਸ਼ ਦੇ ਬਾਹਰ ਵੀ ਪ੍ਰਸ਼ਾਸਨ ਨੇ ਪੁਲਿਸ ਬਲ ਤੈਨਾਤ ਕਰ ਦਿੱਤੇ ਹਨ। ਰਾਜਾਰਥਿਨਮ ਸਟੇਡੀਐਮ `ਚ ਸੁਰੱਖਿਆ ਬਲ ਦੇ 500 ਅਤੇ ਤਮਿਲਨਾਡੂ ਸਪੈਸ਼ਲ ਫੋਰਸ ਦੇ 700 ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ।

 

ਭਾਰਤ ਦੇ ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਐਮ ਕਰੁਣਾਨਿਧੀ ਦੀ ਮੌਤ ਬਾਰੇ ਸੁਣਕੇ ਦੁੱਖ ਹੋਇਆ। 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੀ ਮੌਤ ਨਾਲ ਦੁੱਖ ਪਹੁੰਚਿਆ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਸੀਨੀਅਰ ਅਤੇ ਆਮ ਜਨਤਾ ਦੇ ਆਗੂ ਸਨ। ਪ੍ਰਧਾਨ ਮੰਤਰੀ ਕੱਲ੍ਹ ਕਰੁਣਾਨਿਧੀ ਦੀ ਅੰਤਿਮ ਯਾਤਰਾ `ਚ ਸ਼ਾਮਲ ਹੋਣ ਲਈ ਚੇਨਈ ਜਾਣਗੇ।

 

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੁਣਾਨਿਧੀ ਦੀ ਮੌਤ `ਤੇ ਦੁੱਖ ਪ੍ਰਗਟਾਉਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸਿਰਫ ਡੀਐਮਕੇ ਪਾਰਟੀ ਤੇ ਤਾਮਿਲਨਾਡੂ ਨੂੰ ਹੀ ਘਾਟਾ ਨਹੀਂ ਪਿਆ, ਸਗੋਂ ਪੂਰੇ ਰਾਸ਼ਟਰ ਨੂੰ ਨੁਕਸਾਨ ਹੋਇਆ ਹੈ।

 

 

ਕਰੁਣਾਨਿਧੀ ਦਾ ਰਾਜਨੀਤਿਕ ਸਫ਼ਰ


ਅਲਾਗਿਰੀ ਸਵਾਮੀ ਦੇ ਭਾਸ਼ਣਾਂ ਦੇ ਕਰੁਣਾਨਿਧੀ ਮੁਰੀਦ ਸਨ। ਅਲਾਗਿਰੀਸਵਾਮੀ ਦੇ ਭਾਸ਼ਣ ਦੇ ਕਾਰਨ ਹੀ ਉਨ੍ਹਾਂ ਰਾਜਨੀਤੀ ਵੱਲ ਰੁਚੀ ਵੱਧਣ ਲੱਗੀ ਸੀ। 1938 `ਚ 14 ਸਾਲ ਦੀ ਕੱਚੀ ਉਮਰ `ਚ ਕਰੁਣਾਨਿਧੀ ਨੇ ਜਸਟਿਸ ਪਾਰਟੀ ਦਾ `ਚ ਸ਼ਾਮਲ ਹੋ ਗਏ। ਜਦੋਂ ਡੀਐਮਕੇ ਦੇ ਬਾਨੀ ਸੀ. ਐਨ. ਅੰਨਾਦੁਰਾਈ ਆਪਣੇ ਰਾਜਨੀਤਿਕ ਗੁਰੂ ਈ ਵੀ ਰਾਮਾਸਵਾਮੀ ਤੋਂ ਅਲੱਗ ਹੋਏ, ਉਦੋਂ ਕਰੁਣਾਨਿਧੀ ਉਨ੍ਹਾਂ ਦੇ ਨਾਲ ਆਏ ਅਤੇ ਪਾਰਟੀ ਦੇ ਬਾਨੀ ਮੈਂਬਰਾਂ `ਚੋਂ ਇਕ ਬਣੇ।

 

1957 `ਚ ਮਿਲੀ ਸੀ ਪਹਿਲੀ ਜਿੱਤ


ਕਰੁਣਾਨਿਧੀ ਨੂੰ ਉਨ੍ਹਾਂ ਦੇ ਰਾਜਨੀਤਿਕ ਕੈਰੀਅਰ `ਚ ਪਹਿਲੀ ਵਾਰ 1957 `ਚ ਸਫਲਤਾ ਮਿਲੀ ਸੀ। ਉਦੋਂ ਉਨ੍ਹਾਂ ਕਰੂਰ ਜਿ਼ਲ੍ਹੇ ਦੀ ਕੁਲੀਥਲੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ ਸੀ। ਇਸ ਜਿੱਤ ਦੇ ਬਾਅਦ ਉਨ੍ਹਾਂ ਪਹਿਲੀ ਵਾਰ ਤਮਿਲਨਾਡੂ ਵਿਧਾਨ ਸਭਾ `ਚ ਪ੍ਰਵੇਸ਼ ਕਰਨ ਦਾ ਮੌਕਾ ਮਿਲਿਆ। 1962 `ਚ ਉਹ ਵਿਧਾਨ ਸਭਾ `ਚ ਵਿਰੋਧੀ ਦਲ ਦੇ ਉਪ ਨੇਤਾ ਬਣੇ। 1967 `ਚ ਤਮਿਲਨਾਡੂ ਦੀ ਅੰਨਾਦੁਰਾਈ ਸਰਕਾਰ `ਚ ਉਹ ਪਹਿਲੀ ਵਾਰ ਮੰਤਰੀ ਬਣੇ।

 

1969 `ਚ ਚੁਣੇ ਗਏ ਡੀਐਮਕੇ ਪ੍ਰਮੁੱਖ


1969 `ਚ ਕੈਂਸਰ ਨਾਲ ਅੰਨਾਦੁਰਾਈ ਦੀ ਮੌਤ ਹੋ ਗਈ। ਉਦੋਂ ਕਰੁਣਾਨਿਧੀ ਉਨ੍ਹਾਂ ਦੇ ਰਾਜਨੀਤਿਕ ਉਤਰਾਧਿਕਾਰੀ ਬਣੇ। ਇਸ ਤੋਂ ਬਾਅਦ ਉਹ ਮੁੱਖ ਮੰਤਰੀ ਬਣੇ ਫਿਰ ਪਾਰਟੀ ਦੇ ਪ੍ਰਮੁੱਖ ਵੀ ਚੁਣੇ ਗਏ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:M Karunanidhi DMK president and former Tamil Nadu CM dies