ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਨਾਲ ਭਰੇ ਖੱਡ ’ਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ

ਮੱਧ ਪ੍ਰਦੇਸ਼ ਦੇ ਮੰਡੇਲਾ ਜ਼ਿਲ੍ਹੇ ਦੇ ਡੀਲਵਾਰਾ ਪਿੰਡ ਦੇ ਨਵਾਂ ਟੋਲਾ ਚ ਮੀਂਹ ਦੇ ਪਾਣੀ ਨਾਲ ਭਰੇ ਖੱਡ ਚ ਨਹਾਉਣ ਗਈਆਂ 4 ਬੱਚੀਆਂ ਦੀ ਐਤਵਾਰ ਨੂੰ ਮੌਤ ਹੋ ਗਈ ਜਦਕਿ ਇਕ ਹੋਰ ਬੱਚੀ ਨੂੰ ਬਚਾ ਲਿਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

 

ਮੌਕੇ ਤੇ ਪੁੱਜੇ ਐਸਡੀਐਮ ਜਤਿੰਦਰ ਪਟੇਲ ਨੇ ਦਸਿਆ ਕਿ ਇਹ ਪੰਜੇ ਬੱਚੀਆਂ ਪਾਣੀ ਨਾਲ ਭਰੇ ਡੂੰਘੇ ਖੱਡ ਚ ਨਹਾਉਣ ਗਈ ਤੇ ਅਚਾਨਕ ਡੁੱਬ ਗਈ। ਇਨ੍ਹਾਂ ਚੋਂ 4 ਬੱਚੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਇਕ ਬੱਚੀ ਨੂੰ ਬਚਾ ਲਿਆ ਗਿਆ ਹੈ। ਪਟੇਲ ਨੇ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

 

ਐਸਡੀਐਮ ਮੁਤਾਬਕ ਮ੍ਰਿਤਕ ਬੱਚੀਆਂ ਦੀ ਪਛਾਣ ਉਰਮਿਲ (7), ਸਰੋਜ ਮਰਾਵੀ (12), ਜੋਸੇਫ ਸਰੋਤੇ (8) ਅਤੇ ਪ੍ਰੀਤੀ ਧੁਰਵ (11) ਵਜੋਂ ਕੀਤੀ ਗਈ ਹੈ। ਪਟੇਲ ਮੁਤਾਬਕ ਬਚਾਈ ਗਈ ਬੱਚੀ ਦਾ ਇਲਾਜ ਬਿਛਿਆ ਹਸਪਤਾਲ ਚ ਚੱਲ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh 4 children drowned in a flooded agricultural field in Bichhiya Mandla