ਅਗਲੀ ਕਹਾਣੀ

ਭਾਜਪਾ ਆਗੂ ਨੇ ਮਹਾਤਮਾ ਗਾਂਧੀ ਨੂੰ ਦੱਸਿਆ ‘ਪਾਕਿ ਦਾ ਰਾਸ਼ਟਰਪਿਤਾ’, ਪਾਰਟੀ ਨੇ ਕੀਤਾ ਮੁਅੱਤਲ

ਭਾਜਪਾ ਆਗੂ ਨੇ ਮਹਾਤਮਾ ਗਾਂਧੀ ਨੂੰ ਦੱਸਿਆ ‘ਪਾਕਿ ਦਾ ਰਾਸ਼ਟਰਪਿਤਾ’

ਲੋਕ ਸਭਾ ਚੋਣਾਂ 2019 ਦੇ ਆਖਿਰੀ ਪੜਾਅ ਆਉਦਿਆਂ ਚੁਣਾਵੀਂ ਮਾਹੌਲ ਵਿਚ ਇਕ ਵਾਰ ਫਿਰ ਤੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਚਰਚਾ ਦੇ ਕੇਂਦਰ ਵਿਚ ਆ ਗਏ ਹਨ। ਗਾਂਧੀ ਅਤੇ ਨਾਥੂਰਾਮ ਗੋਡਸੇ ਨੂੰ ਲੈ ਕੇ ਅਲੱਗ–ਅਲੱਗ ਬਿਆਨਾਂ ਵਿਚ ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਅਨਿਲ ਸੌਮਿਤਰ ਨੇ ਮਹਾਤਮਾ ਗਾਂਧੀ ਨੂੰ ‘ਫਾਦਰ ਆਫ ਪਾਕਿਸਤਾਨ ਭਾਵ ਪਾਕਿਸਤਾਨ ਦਾ ਰਾਸ਼ਟਰਪਿਤਾ’ ਦੱਸਿਆ ਹੈ। ਜਿਸਦੇ ਬਾਅਦ ਉਨ੍ਹਾਂ ਉਤੇ ਪਾਰਟੀ ਨੇ ਕਾਰਵਾਈ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਭਾਜਪਾ ਆਗੂ ਅਨਿਲ ਸੌਮਿਤਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ।

 

 

ਦਰਅਸਲ, ਅਨਿਲ ਸੌਮਿਤਰ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਕੀਤੀ ਸੀ, ਜਿਸ ਵਿਚ ਉਨ੍ਹਾਂ ਮਹਾਤਮਾ ਗਾਂਧੀ ਨੂੰ ਪਾਕਿਸਤਾਨ ਦਾ ਰਾਸ਼ਟਰਪਿਤਾ ਕਰਾਰ ਦਿੱਤਾ ਸੀ। ਜਿਸਦੇ ਬਾਅਦ ਪਾਰਟੀ ਨੇ ਉਨ੍ਹਾਂ ਉਤੇ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ, ਨਾਲ ਹੀ ਭਾਜਪਾ ਨੇ ਸੱਤ ਦਿਨਾਂ ਦੇ ਵਿਚ ਇਸ ਮਾਮਲੇ ਉਤੇ ਜਵਾਬ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਮਹਾਤਮਾ ਗਾਂਧੀ ਦੇ ਕਤਲ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ, ਵਿਵਾਦ ਵਧਦਾ ਦੇਖ ਉਨ੍ਹਾਂ ਯੂ ਟਰਨ ਲਿਆ ਅਤੇ ਬਾਅਦ ਵਿਚ ਬਿਆਨ ਉਤੇ ਮੁਆਫੀ ਮੰਗ ਲਈ।

 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣ ਦੇ ਆਖਿਰੀ ਪੜਾਅ ਦੀ ਵੋਟਿੰਗ ਲਈ ਅੱਜ ਚੋਣ ਪ੍ਰਚਾਰ ਰੁਕ ਜਾਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਿਆ ਸਿੰਘ ਠਾਕੁਰ ਦੇ ਬਿਆਨ ਤੋਂ ਕਿਨਾਰਾ ਕੀਤਾ ਅਤੇ ਉਨ੍ਹਾਂ ਕਿਹਾ ਕਿ ਨਾਥੂਰਾਮ ਗੋਡਸੇ ਉਤੇ ਦਿੱਤੇ ਗਏ ਬਿਆਨ ਨੂੰ ਕਦੇ ਮੁਆਫ ਨਹੀਂ ਕਰ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh: Anil Saumitra suspended from BJP After calling Mahatma Gandhi father of Pakistan