ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP - ਅਸੀ਼ ਸਾਰੇ ਮੰਤਰੀਆਂ ਦੇ ਬਾਪ ਹਾਂ : ਵਿਧਾਇਕ

MP - ਅਸੀ਼ ਸਾਰੇ ਮੰਤਰੀਆਂ ਦੇ ਬਾਪ ਹਾਂ : ਵਿਧਾਇਕ

ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਮੰਤਰੀ ਦਾ ਅਹੁਦਾ ਲੈਣ 'ਚ ਅਸਫਲ ਰਹੀ ਮੱਧ ਪ੍ਰਦੇਸ਼ ਦੀ ਬਹੁਜਨ ਸਮਾਜ ਪਾਰਟੀ ਦੀ ਵਿਧਾਇਕ ਰਾਮਾਬਾਈ ਨੇ ਕਿਹਾ ਕਿ ਉਹ ਸਾਰੇ ਮੰਤਰੀਆਂ ਤੋਂ ਉਪਰ ਹੈ ਅਤੇ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ਵਾਲੀ ਸਰਕਾਰ ਦੀ ਕਿੰਗ ਮੇਕਰ ਹੈ।

 

ਪਥਰੀਆ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ ਕਿਹਾ ਕਿ ਉਹ ਇਕ ਮੰਤਰੀ ਨਾ ਬਣਾਏ ਜਾਣ ਦੇ ਬਾਵਜੂਦ ਵੀ ਵਧੀਆ ਕੰਮ ਕਰਦੀ ਰਹੇਗੀ। ਵਿਧਾਇਕ ਰਾਮਾਬਾਈ ਨੇ ਕਿਹਾ, "ਜੇ ਅਸੀਂ ਬਣ ਗਏ ਤਾਂ ਚੰਗੇ ਕੰਮ ਕਰਾਂਗੇ, ਨਾ ਬਣੇ ਤਾਂ ਸਹੀ ਕੰਮ ਕਰਾਂਗੇ ... ਅਸੀਂ ਮੰਤਰੀਆਂ ਦੇ ਬਾਪ ਹਾਂ, ਅਸੀਂ ਸਰਕਾਰ ਬਣਾਈ ਹੈ।"

 

ਇਸ ਤੋਂ ਪਹਿਲਾਂ, 23 ਜਨਵਰੀ ਨੂੰ ਰਾਮਾਬਾਈ ਨੇ ਸਰਕਾਰ 'ਚ ਇਕ ਮੰਤਰੀ ਦੇ ਅਹੁਦੇ ਦੀ ਮੰਗ ਕੀਤੀ ਸੀ, ਕਿ ਕਰਨਾਟਕ ਵਰਗੀ ਸਥਿਤੀ ਸੂਬੇ 'ਚ ਪੈਦਾ ਨਾ ਹੋ ਜਾਵੇ, ਇਸ ਲਈ ਕਮਲਨਾਥ ਨੂੰ ਆਪਣੇ ਮੰਤਰੀਆਂ ਨੂੰ ਖੁਸ਼ ਰੱਖਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh BSP MLA Ramabai says I am baap of all ministers