ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਲੋਰ ਟੈਸਟ ਤੋਂ ਪਹਿਲਾਂ ਮੁੱਖ ਮੰਤਰੀ ਕਮਲਨਾਥ ਨੇ ਦਿੱਤਾ ਅਸਤੀਫ਼ਾ, 15 ਮਹੀਨੇ 'ਚ ਡਿੱਗੀ ਸਰਕਾਰ

ਮੱਧ ਪ੍ਰਦੇਸ਼ 'ਚ ਜਾਰੀ ਸਿਆਸੀ ਸੰਕਟ ਵਿਚਕਾਰ ਮੁੱਖ ਮੰਤਰੀ ਕਮਲਨਾਥ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਕਮਲਨਾਥ ਨੇ ਫ਼ਲੋਰ ਟੈਸਟ ਦਾ ਸਾਹਮਣਾ ਕੀਤੇ ਬਗੈਰ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਨਿੱਚਰਵਾਰ ਨੂੰ ਸੰਭਾਵਤ ਫ਼ਲੋਰ ਟੈਸਟ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਅੱਜ ਉਹ ਰਾਜਪਾਲ ਲਾਲਜੀ ਟੰਡਨ ਨੂੰ ਆਪਣਾ ਅਸਤੀਫ਼ਾ ਦੇਣਗੇ
 

ਮੱਧ ਪ੍ਰਦੇਸ਼ 'ਚ ਰਾਜਨੀਤਿਕ ਗਤੀਰੋਧ ਵਿਚਕਾਰ ਅੱਜ ਦੁਪਹਿਰ 12 ਵਜੇ ਸ਼ੁਰੂ ਹੋਈ ਪ੍ਰੈਸ ਕਾਨਫ਼ਰੰਸ 'ਚ ਕਮਲਨਾਥ ਨੇ ਭਾਜਪਾ 'ਤੇ ਸਰਕਾਰ ਨੂੰ ਗਿਰਾਉਣ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸੂਬੇ ਦੇ ਲੋਕ ਧੋਖੇਬਾਜ਼ਾਂ ਨੂੰ ਮਾਫ਼ ਨਹੀਂ ਕਰਨਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਅੱਜ ਰਾਜਪਾਲ ਨੂੰ ਮਿਲਣਗੇ ਅਤੇ ਆਪਣਾ ਅਸਤੀਫਾ ਸੌਂਪਣਗੇ।
 

ਦਰਅਸਲ, ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਬਾਰੇ ਵੱਡਾ ਫ਼ੈਸਲਾ ਦਿੰਦਿਆਂ ਕਮਲਨਾਥ ਸਰਕਾਰ ਨੂੰ ਅੱਜ ਸ਼ਾਮ 5 ਵਜੇ ਤੱਕ ਫਲੋਰ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਕਮਲਨਾਥ ਸਰਕਾਰ ਨੂੰ ਫ਼ੋਲੋਰ ਟੈਸਟ ਕਰਵਾਉਣਾ ਸੀ। ਪਰ ਫ਼ਲੋਰ ਟੈਸਟ ਤੋਂ ਪਹਿਲਾਂ ਹੀ ਕਮਲਨਾਥ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।
 

ਦੱਸ ਦੇਈਏ ਕਿ 11 ਦਸੰਬਰ 2018 ਨੂੰ ਨਤੀਆ ਆਇਆ ਸੀ। ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ। ਕਮਲਨਾਥ ਨੇ 17 ਦਸੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 25 ਦਸੰਬਰ ਨੂੰ ਮੰਤਰੀ ਮੰਡਲ ਨੇ ਅਹਿਦ ਲਿਆ ਸੀ। 
 

ਸਿੰਧੀਆ ਨੇ ਕਿਹਾ - ਸੱਤਿਆਮੇਵ ਜਯਤੇ
ਕਮਲਨਾਥ ਦੇ ਅਸਤੀਫ਼ੇ ਤੋਂ ਬਾਅਦ ਜੋਤੀਰਾਦਿੱਤਿਆ ਸਿੰਧੀਆ ਨੇ ਟਵੀਟ ਕੀਤਾ, "ਮੱਧ ਪ੍ਰਦੇਸ਼ 'ਚ ਅੱਜ ਲੋਕਾਂ ਦੀ ਜਿੱਤ ਹੋਈ ਹੈ। ਮੈਂ ਹਮੇਸ਼ਾ ਮੰਨਦਾ ਹਾਂ ਕਿ ਰਾਜਨੀਤੀ ਲੋਕ ਸੇਵਾ ਦਾ ਮਾਧਿਅਮ ਹੋਣਾ ਚਾਹੀਦਾ ਹੈ, ਪਰ ਸੂਬਾ ਸਰਕਾਰ ਇਸ ਰਸਤੇ ਤੋਂ ਭਟਕ ਗਈ ਸੀ। ਸੱਚਾਈ ਫਿਰ ਜਿੱਤ ਗਈ। ਸੱਤਿਆਮੇਵ ਜਯਤੇ।

 

ਨੰਬਰ ਗੇਮ ਕੀ ਹੈ :
ਮੱਧ ਪ੍ਰਦੇਸ਼ ਵਿਧਾਨ ਸਭਾ 'ਚ 230 ਵਿਧਾਇਕ ਹਨ। ਇਨ੍ਹਾਂ ਵਿੱਚੋਂ 24 ਸੀਟਾਂ ਖਾਲੀ ਹਨ। 206 ਵਿਧਾਇਕਾਂ ਦੇ ਸਦਨ ਵਿੱਚ ਬਹੁਮਤ ਲਈ 104 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ। ਭਾਜਪਾ ਦੇ 107 ਵਿਧਾਇਕ ਹਨ। 92 ਕਾਂਗਰਸ ਅਤੇ ਸਪਾ, ਬਸਪਾ ਅਤੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਇਹ ਅੰਕੜਾ ਸਿਰਫ਼ 99 ਤੱਕ ਪਹੁੰਚਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh CM Kamal Nath says I have decided to tender my resignation to the Governor today