ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੇ 4 ਵਿਧਾਇਕ ਸਾਡੇ ਸੰਪਰਕ ਵਿਚ : ਕੰਪਿਊਟਰ ਬਾਬਾ

ਭਾਜਪਾ ਦੇ 4 ਵਿਧਾਇਕ ਸਾਡੇ ਸੰਪਰਕ ਵਿਚ : ਕੰਪਿਊਟਰ ਬਾਬਾ

ਮੱਧ ਪ੍ਰਦੇਸ਼ ਵਿਚ ਕੰਪਿਊਟਰ ਬਾਬਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੰਪਿਊਟਰ ਬਾਬਾ ਨੇ ਦਾਅਵਾ ਕੀਤਾ ਕਿ ਸੂਬੇ ਦੇ 4 ਭਾਜਪਾ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਇੰਦੌਰ ਵਿਚ ਕਿਹਾ ਕਿ ਭਾਜਪਾ ਦੇ 4 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹੈ। ਜਦੋਂ ਸਹੀ ਸਮਾਂ ਹੋਵੇਗਾ ਤਾਂ ਮੈਂ ਉਨ੍ਹਾਂ ਚਾਰਾਂ ਨੂੰ ਸਭ ਸਾਹਮਣੇ ਪੇਸ਼ ਕਰੂੰਗਾ।

 

ਬਾਬਾ ਨੇ ਕਿਹਾ ਕਿ ਜਦੋਂ ਵੀ ਮੁੱਖ ਮੰਤਰੀ ਕਮਲਨਾਥ ਦਾ ਆਦੇਸ਼ ਹੋਵੇਗਾ ਉਹ ਉਦੋਂ ਉਨ੍ਹਾਂ ਵਿਧਾਇਕਾਂ ਨੂੰ ਸਭ ਦੇ ਸਾਹਮਣੇ ਪੇਸ਼ ਕਰ ਦੇਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਨ੍ਹਾਂ ਵਿਧਾਇਕਾਂ ਨੂੰ ਛੇਤੀ ਹੀ ਸਰਕਾਰ ਵਿਚ ਸ਼ਾਮਲ ਕਰ ਦਿੱਤਾ ਜਾਵੇਗਾ।

 

 

ਜ਼ਿਕਰਯੋਗ ਹੈ ਕਿ ਕਰਨਾਟਕ ਦੇ ਬਾਅਦ ਸਾਰਿਆਂ ਦੀ ਨਜਰ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਉਤੇ ਸੀ। ਭਾਜਪਾ ਦੇ ਆਗੂ ਲਗਾਤਾਰ ਇਹ ਦਾਅਵਾ ਕਰ ਰਹੇ ਸਨ ਕਿ ਉਹ ਜਦੋਂ ਚਾਹੇ ਉਦੋਂ ਸੂਬੇ ਦੀ ਕਾਂਗਰਸ ਸਰਕਾਰ ਡੇਗ ਸਕਦੇ ਹਨ। ਪ੍ਰੰਤੂ ਬੀਤੇ ਵੀਰਵਾਰ ਨੂੰ ਭਾਜਪਾ ਨੂੰ ਵੱਡਾ ਝਟਕਾ ਲਗਿਆ। ਇਕ ਬਿਲ ਨੂੰ ਪਾਸ ਕਰਨ ਦੌਰਾਨ ਭਾਜਪਾ ਦੇ 2 ਵਿਧਾਇਕਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਦਾ ਸਮਰਥਨ ਕਰ ਦਿੱਤਾ।

ਵਿਧਾਇਕ ਨਰਾਇਣ ਤ੍ਰਿਪਾਠੀ ਅਤੇ ਸ਼ਰਦ ਕੌਲ ਨੇ ਸੂਬਾ ਸਰਕਾਰ ਦੇ ਪੱਖ ਵਿਚ ਵੋਟ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh Computer Baba claimes 4 BJP MLA are in touch with me