ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਦੇ ਦਲਿਤ ਕਿਸਾਨ ਨੂੰ ਜਿਊਂਦੇ ਜੀਅ ਸਾੜਿਆ

ਕਿਸ਼ੋਰੀਲਾਲ ਜਾਟਵ (ਇਨਸੈੱਟ) ਨੂੰ ਕਤਲ ਕਰਨ ਦੇ ਮਾਮਲੇ `ਚ ਤੀਰਨ ਯਾਦਵ, ਉਸ ਦੇ ਪੁੱਤਰ ਪ੍ਰਕਾਸ਼ ਤੇ ਭਤੀਜਿਆਂ ਬਲਬੀਰ ਅਤੇ

ਮੱਧ ਪ੍ਰਦੇਸ਼ ਦੇ ਭੋਪਾਲ ਜਿ਼ਲ੍ਹੇ `ਚ ਯਾਦਵ ਭਾਈਚਾਰੇ ਨਾਲ ਸਬੰਧਤ ਉਨ੍ਹਾਂ ਚਾਰ ਵਿਅਕਤੀਆਂ ਨੂੰ ਹਿਰਾਸਤ `ਚ ਲਿਆ ਗਿਆ ਹੈ, ਜਿਨ੍ਹਾਂ ਨੇ ਜ਼ਮੀਨ ਦੇ ਇੱਕ ਟੁਕੜੇ ਪਿੱਛੇ ਝਗੜੇ ਤੋਂ ਬਾਅਦ 55 ਸਾਲਾਂ ਦੇ ਇੱਕ ਦਲਿਤ ਕਿਸਾਨ ਕਿਸ਼ੋਰੀ ਲਾਲ ਜਾਟਵ ਨੂੰ ਜਿਊਂਦੇ ਜੀਅ ਸਾੜ ਦਿੱਤਾ ਸੀ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸ਼ੋਰੀਲਾਲ ਜਾਟਵ ਨੂੰ ਕਤਲ ਕਰਨ ਦੇ ਮਾਮਲੇ `ਚ ਤੀਰਨ ਯਾਦਵ, ਉਸ ਦੇ ਪੁੱਤਰ ਪ੍ਰਕਾਸ਼ ਤੇ ਭਤੀਜਿਆਂ ਬਲਬੀਰ ਅਤੇ ਸੰਜੂ ਨੂੰ ਵੀਰਵਾਰ ਦੇਰ ਰਾਤੀਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਡੀਆਈਜੀ ਪੁਲਿਸ ਧਰਮਿੰਦਰ ਚੌਧਰੀ ਨੇ ਦੱਸਿਆ ਕਿ ਜਾਟਵ ਨੂੰ ਸਰਕਾਰ ਨੇ ਸਾਲ 2000 `ਚ ਭੋਪਾਲ ਤੋਂ 45 ਕਿਲੋਮੀਟਰ ਦੂਰ ਬਰਸੀਆ ਇਲਾਕੇ ਦੇ ਪਿੰਡ ਪਰੋਸੀਆ ਘਾਟਖੇੜੀ `ਚ 3.5 ਏਕੜ ਜ਼ਮੀਨ ਦਿੱਤੀ ਗਈ ਸੀ। ਪਿੰਡ ਦੇ ਇਕ ਪ੍ਰਭਾਵਸ਼ਾਲੀ ਯਾਦਵ ਪਰਿਵਾਰ ਦੀ ਜ਼ਮੀਨ ਵੀ ਜਾਟਵ ਦੀ ਜ਼ਮੀਨ ਦੇ ਨਾਲ ਲੱਗਦੀ ਸੀ। 

ਦੋ ਕੁ ਸਾਲ ਪਹਿਲਾਂ ਜਦੋਂ ਜ਼ਮੀਨਾਂ ਦੀ ਗਿਣਤੀ-ਮਿਣਤੀ ਹੋਈ ਸੀ, ਤਦ ਜਾਟਵ ਤੇ ਯਾਦਵਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ। ਹੁਣ ਯਾਦਵ ਪਰਿਵਾਰ ਵੱਲੋਂ ਜਾਟਵ ਦੇ ਖੇਤ ਦੇ ਇੱਕ ਹਿੱਸੇ `ਤੇ ਵੀ ਜ਼ਬਰਦਸਤੀ ਖੇਤੀ ਕੀਤੀ ਜਾ ਰਹੀ ਸੀ। ਇੰਝ ਜਾਟਵ ਦੀ ਜ਼ਮੀਨ `ਤੇ ਯਾਦਵ ਪਰਿਵਾਰ ਦਾ ਕਥਿਤ ਤੌਰ `ਤੇ ਨਾਜਾਇਜ਼ ਕਬਜ਼ਾ ਸੀ ਤੇ ਉਹ ਇਹ ਕਬਜ਼ਾ ਛੱਡਣ ਲਈ ਤਿਆਰ ਨਹੀਂ ਸਨ।

ਜਾਟਵ ਦੇ ਪੁੱਤਰ ਕੈਲਾਸ਼ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਨੂੰ ਸਵੇਰੇ 9 ਵਜੇ, ਉਸ ਦੇ ਪਿਤਾ ਨੂੰ ਪਤਾ ਲੱਗਾ ਕਿ ਕੁਝ ਲੋਕ ਉਸ ਦੇ ਖੇਤ ਨੂੰ ਵਾਹ ਰਹੇ ਹਨ। ਉਸ ਨੇ ਆਪਣੀ ਪਤਨੀ ਨਾਲ ਉੱਥੇ ਜਾ ਕੇ ਵੇਖਿਆ, ਤਾਂ ਤੀਰਨ, ਪ੍ਰਕਾਸ਼, ਬਲਬੀਰ ਤੇ ਸੰਜੂ ਖੇਤ `ਚ ਸਨ। ਜਦੋਂ ਜਾਟਵ ਨੇ ਉਨ੍ਹਾਂ `ਤੇ ਇਤਰਾਜ਼ ਕੀਤਾ, ਤਾਂ ਯਾਦਵ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਤੀਰਨ ਨੇ ਉਸ `ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਉਸ ਤੋਂ ਬਾਅਦ ਉਹ ਸਾਰੇ ਉੱਥੋਂ ਫ਼ਰਾਰ ਹੋ ਗਏ।

ਬਹੁਤ ਬੁਰੀ ਤਰ੍ਹਾਂ ਸੜ ਚੁੱਕੇ ਜਾਟਵ ਨੂੰ ਬੇਰਾਸੀਆ ਦੇ ਸਰਕਾਰੀ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਇਹ ਘਿਨਾਉਣੀ ਘਟਨਾ ਵਾਪਰਨ ਤੋਂ ਬਾਅਦ ਬਹੁਤ ਸਾਰੇ ਪਿੰਡ ਵਾਸੀ ਹਸਪਤਾਲ `ਚ ਇਕੱਠੇ ਹੋ ਗਏ ਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਨ ਲੱਗੇ। ਉਨ੍ਹਾਂ ਨੇ ਸੜਕੀ ਆਵਾਜਾਈ ਜਾਮ ਕਰਨ ਦੀ ਧਮਕੀ ਦਿੱਤੀ ਪਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਕਾਨੂੰਨ ਆਪਣੇ ਹੱਥ `ਚ ਨਾ ਲੈਣ ਲਈ ਸਮਝਾ ਕੇ ਸ਼ਾਂਤ ਕਰ ਦਿੱਤਾ।

ਆਖ਼ਰ ਪਿੰਡ ਵਾਸੀ ਸ਼ਾਮ ਨੂੰ ਮੰਨ ਗਏ ਤੇ ਜਾਟਵ ਦੀ ਮ੍ਰਿਤਕ ਦੇਹ ਲੈ ਗਏ ਅਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ।

ਇੱਥੇ ਵਰਨਣਯੋਗ ਹੈ ਕਿ ਭਾਰਤ ਦੀ 130 ਕਰੋੜ ਦੀ ਆਬਾਦੀ `ਚੋਂ ਦਲਿਤਾਂ ਦੀ ਆਬਾਦੀ 20 ਕਰੋੜ ਹੈ। ਉਨ੍ਹਾਂ ਨਾਲ ਸਦੀਆਂ ਅਤੇ ਮੁੱਢ-ਕਦੀਮਾਂ ਤੋਂ ਹੀ ਵਧੀਕੀਆਂ ਹੁੰਦੀਆਂ ਆਈਆਂ ਹਨ। ਉਨ੍ਹਾਂ ਨਾਲ ਸਮਾਜ ਵਿੱਚ ਹੇਠਲੇ ਦਰਜੇ ਦੇ ਸ਼ਹਿਰੀਆਂ ਵਾਂਗ ਵਿਵਹਾਰ ਹੁੰਦਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:madhya pradesh dalit farmer burnt alive