ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ : ਭਾਜਪਾ ਦਾ ਪਰਦਾਫਾਸ਼ ਕਰਾਂਗੇ - ਅਰੁਣ ਯਾਦਵ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ : ਭਾਜਪਾ ਦਾ ਪਰਦਾਫਾਸ਼ ਕਰਾਂਗੇ - ਅਰੁਣ ਯਾਦਵ

ਮੱਧ ਪ੍ਰਦੇਸ਼ `ਚ 15ਵੀਂ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸੂਬੇ `ਚ ਵੱਖ ਵੱਖ ਪਾਰਟੀਆਂ ਵਲੋਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਵਿਧਾਨ ਸਭਾ ਖੇਤਰ ਨਾਲ ਸਬੰਧਤ ਚੋਣ ਅਧਿਕਾਰੀ ਦੇ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਹਨ।


ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਯਾਦਵ ਨੇ ਕਿਹਾ ਕਿ ਅਸੀਂ ਸਿ਼ਵਰਾਜ ਸਿੰਘ ਚੌਹਾਨ ਨੂੰ ਹਰਾਵਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੀ ਪਾਰਟੀ ਨੇ ਵੱਡੀ ਜਿ਼ੰਮੇਵਾਰੀ ਦਿੱਤੀ ਹੈ। ਅਸੀਂ ਬੁਧਨੀ ਜਿੱਤਾਂਗੇ ਅਤੇ ਸਿ਼ਵਰਾਜ ਤੋਂ ਭੂ ਮਾਫੀਆ, ਕਿਸਾਨਾਂ ਦੀ ਖੁਦਕੁਸ਼ੀ ਅਤੇ ਬਲਾਤਕਾਰ ਕੇਸ ਸਬੰਧੀ ਪੁੱਛਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪਰਦਾਫਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ `ਚ ਪਾਰਟੀ ਦੀ ਜਿੱਤ ਹੋਵੇਗੀ ਅਤੇ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ।

 


ਸੀਹੋਰ ਜਿ਼ਲ੍ਹੇ ਦੀ ਬੁਧਨੀ ਵਿਧਾਨ ਸਭਾ ਸੀਟ ਤੋਂ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਯਾਦਵ ਨੇ ਦਾਅਵਾ ਕੀਤਾ ਕਿ ਪਾਰਟੀ ਨੇ ਮੁੱਖ ਮੰਤਰੀ ਚੌਹਾਨ ਦੇ ਖਿਲਾਫ ਚੋਣ ਲੜਨ ਦਾ ਆਦੇਸ਼ ਦਿੱਤਾ ਹੈ। ਉਹ ਪੂਰੀ ਤਾਕਤ ਨਾਲ ਚੋਣ ਮੈਦਾਨ `ਚ ਰਹਿਣਗੇ ਅਤੇ ਚੋਣ ਵੀ ਜਿੱਤਣਗੇ।


ਉਨ੍ਹਾਂ ਕਿਹਾ ਕਿ ਉਹ ਬੁਧਨੀ ਖੇਤਰ ਦੇ ਪਿੰਡ-ਪਿੰਡ `ਚ ਜਾ ਕੇ ਭਾਜਪਾ ਅਤੇ ਉਸਦੇ ਆਗੂ ਸਿ਼ਵਰਾਜ ਸਿੰਘ ਚੌਹਾਨ ਦੀ ਅਸਲੀਅਤ ਆਮ ਲੋਕਾਂ ਨੂੰ ਦੱਸਣਗੇ। ਬੁਧਨੀ ਖੇਤਰ `ਚ ਨਰਮਦਾ ਨਦੀ ਦੇ ਕਿਨਾਰੇ ਸਭ ਤੋਂ ਜਿ਼ਆਦਾ ਗੈਰਕਾਨੂੰਨੀ ਖੁਦਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 15 ਸਾਲ ਦੇ ਭਾਜਪਾ ਸ਼ਾਸਨ `ਚ ਆਮ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ ਤੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰ ਦੀ ਸਰਕਾਰ ਬਣੇਗੀ।


ਇਕ ਸਵਾਲ ਦੇ ਜਵਾਬ `ਚ ਅਰੁਣ ਯਾਦਵ ਨੇ ਕਿਹਾ ਕਿ ਸੂਬੇ `ਚ ਕਾਂਗਰਸ ਨੂੰ ਬਹੁਮਤ ਹਾਸਲ ਹੋਵੇਗਾ ਅਤੇ ਉਸਦੇ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੈਅ ਕਰਨਗੇ ਕਿ ਮੁੱਖ ਮੰਤਰੀ ਕੌਣ ਬਣੇਗਾ। ਅਰੁਣ ਯਾਦਵ ਸਾਬਕਾ ਉਪ ਮੁੱਖ ਮੰਤਰੀ ਸੁਭਾਸ਼ ਯਾਦਵ ਦੇ ਪੁੱਤਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh Elections 2018 before filing nomination from Budhni Arun Yadav Says We will expose BJP