ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ : ਪਿਤਾ ਨੇ 4 ਮਹੀਨੇ ਦੇ ਬੇਟੇ ਦਾ ਕੀਤਾ ਕਤਲ

ਮੱਧ ਪ੍ਰਦੇਸ਼ : ਪਿਤਾ ਨੇ 4 ਮਹੀਨੇ ਦੇ ਬੇਟੇ ਦਾ ਕੀਤਾ ਕਤਲ

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿਚ ਪਤਨੀ ਨਾਲ ਹੋਏ ਵਿਵਾਦ ਵਿਚ ਨਸ਼ੇ ਵਿਚ ਪਿਤਾ ਨੇ ਚਾਰ ਮਹੀਨੇ ਦੇ ਮਾਸੂਮ ਬੇਟੇ ਦੀ ਜ਼ਮੀਨ ਉਤੇ ਮਾਰ–ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਸੋਮਵਾਰ ਰਾਤ ਦੀ ਹੈ।

 

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਨਾ ਜ਼ਿਲ੍ਹੇ ਦੇ ਬਿਰਜਪੁਰ ਥਾਣਾ ਖੇਤਰ ਦੇ ਵਾਸੀ ਉਦੈ ਕੁਸ਼ਵਾਹਾ ਆਪਣੀ ਪਤਨੀ ਮੰਜੂ ਪਟੇਲ ਅਤੇ ਚਾਰ ਮਹੀਨੇ ਦੇ ਬੇਟੇ ਨਾਲ ਦਮੋਹ ਜ਼ਿਲ੍ਹੇ ਦੇ ਹਟਾ ਥਾਣੇ ਖੇਤਰ ਵਿਚ ਸਥਿਤ ਹਰਦੁਆ ਪਿੰਡ ਆਇਆ ਸੀ। ਉਦੈ ਦੇ ਇਸ ਪਿੰਡ ਸਹੁਰੇ ਵੀ ਹਨ।

 

ਸੋਮਾਵਾਰ ਦੇਰ ਸ਼ਾਮ ਨੂੰ ਉਦੈ ਦਾ ਮੰਜੂ ਨਾਲ ਝਗੜਾ ਹੋ ਗਿਆ। ਇਸ ਵਿਵਾਦ ਦੇ ਚਲਦਿਆਂ ਸ਼ਰਾਬ ਦੇ ਨਸ਼ੇ ਵਿਚ ਉਦੈ ਨੇ ਚਾਰ ਮਹੀਨੇ ਦੇ ਮਾਸੂਮ ਬੇਟੇ ਨੂੰ ਜ਼ਮੀਨ ਉਤੇ ਸੁੱਟ ਦਿੱਤਾ। ਇਸ ਨਾਲ ਬੱਚਾ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੀ ਮੌਤ ਹੋ ਗਈ।

ਹਟਾ ਖੇਤਰ ਦੇ ਐਸਡੀਓ, ਪੀ ਕਮਲ ਜੈਨ ਨੇ ਮੰਗਲਵਾਰ ਨੂੰ ਦੱਸਿਆ ਕਿ ਪੁਲਿਸ ਨੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਫਿਰ ਦੋਸ਼ੀ ਉਦੈ ਕੁਸ਼ਵਾਹਾ ਨੂੰ ਗ੍ਰਿਫਤਾਰ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:madhya pradesh father killed 4 month old son in damoh