ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨ ਲਈ 'ਭੂਤਾਂ' ਦੀ ਮਦਦ ਲੈ ਰਹੀ ਹੈ ਪੁਲਿਸ

ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ 'ਚ ਸਰਕਾਰੀ ਮਸ਼ੀਨਰੀ ਹਰੇਕ ਤਰੀਕੇ ਨਾਲ ਇਸ ਵਾਇਰਸ ਨਾਲ ਨਜਿੱਠਣ ਲਈ ਖੁਦ ਨੂੰ ਤਿਆਰ ਕਰ ਰਹੀ ਹੈ। ਦੇਸ਼ 'ਚ ਸੱਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ 'ਚ ਮੱਧ ਪ੍ਰਦੇਸ਼ ਦਾ ਇੰਦੌਰ ਸ਼ਾਮਿਲ ਹੈ। ਉੱਥੇ ਇਸ ਮਹਾਂਮਾਰੀ ਦੇ ਖ਼ਤਰੇ ਤੋਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇੰਦੌਰ ਪੁਲਿਸ ਭੂਤਾਂ ਦੀ ਮਦਦ ਲੈ ਰਹੀ ਹੈ।
 

ਦਰਅਸਲ, ਵਿਜੇ ਨਗਰ ਪੁਲਿਸ ਨੇ ਸਵੈ-ਸੇਵਕਾਂ ਦੀ ਇੱਕ ਟੀਮ ਤਿਆਰ ਕੀਤੀ ਹੈ ਜੋ ਭੂਤਾਂ ਦੇ ਪਹਿਰਾਵੇ 'ਚ ਖ਼ਾਸਕਰ ਝੁੱਗੀਆਂ 'ਚ ਪਹੁੰਚਦੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਬਾਰੇ ਜਾਗਰੂਕ ਕਰਦੇ ਹਨ। ਪੁਲਿਸ ਦੀ ਇਸ ਅਨੌਖੀ ਮੁਹਿੰਮ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਡਰਾਉਣੇ ਮਾਸਕ ਵਾਲੇ ਇਹ 'ਭੂਤ' ਹੱਡੀ ਪਿੰਜਰ ਦੀ ਤਸਵੀਰ ਦੇ ਨਾਲ ਇਕ ਖ਼ਾਸ ਕੱਪੜੇ 'ਚ ਵਿਖਾਈ ਦਿੰਦੇ ਹਨ।
 

ਵਿਜੇ ਨਗਰ ਥਾਣੇ ਦੇ ਇੰਚਾਰਜ ਤਹਿਜ਼ੀਬ ਕਾਜ਼ੀ ਨੇ ਸ਼ੁੱਕਰਵਾਰ ਨੂੰ ਏਜੰਸੀ ਨੂੰ ਦੱਸਿਆ, "ਅਸੀਂ 6 ਵਾਲੰਟੀਅਰਾਂ ਦੀ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਹੈ ਜੋ ਵੱਖ-ਵੱਖ ਝੁੱਗੀਆਂ 'ਚ ਭੂਤ ਬਣ ਕੇ ਪਹੁੰਚਦੇ ਹਨ ਅਤੇ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਦੇ ਹਨ।"
 

ਉਨ੍ਹਾਂ ਦੱਸਿਆ, "ਜਿਹੜੇ ਲੋਕ ਸ਼ਹਿਰ 'ਚ ਕਰਫਿਊ ਲੱਗਿਆ ਹੋਣ ਦੇ ਬਾਵਜੂਦ ਘਰ ਤੋਂ ਬਾਹਰ ਵੇਖੇ ਜਾਂਦੇ ਹਨ, ਉਨ੍ਹਾਂ ਨੂੰ ਭੂਤ ਦੀ ਸ਼ਕਲ 'ਚ ਸਾਡੇ ਸਵੈਂ-ਸੇਵੀ ਆਪਣੀ ਡਰਾਉਣੀ ਅਦਾਕਾਰੀ ਨਾਲ ਜਾਗਰੂਕ ਕਰਦੇ ਹਨ ਕਿ ਉਹ ਬਗੈਰ ਕਿਸੇ ਕਾਰਨ ਘੁੰਮਣਗੇ ਤਾਂ ਕੋਰੋਨਾ ਦਾ ਭੂਤ ਉਨ੍ਹਾਂ ਨੂੰ ਆਪਣੀ ਗ੍ਰਿਫ਼ਤ 'ਚ ਲੈ ਲਵੇਗਾ।"
ਤਾਜ਼ਾ ਅੰਕੜਿਆਂ ਅਨੁਸਾਰ ਸ਼ਹਿਰ 'ਚ ਕੋਰੋਨਾ ਵਾਇਰਸ ਦੀ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ 89 ਹੋ ਗਈ ਹੈ। ਇਨ੍ਹਾਂ ਵਿੱਚੋਂ 5 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh Indore Police unique approach to stop people from violating the COVID 19 lockdown