ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਦੇ ਮਜ਼ਦੂਰ ਨੂੰ ਲੱਭਾ ਡੇਢ ਕਰੋੜ ਦਾ ਹੀਰਾ

ਮੱਧ ਪ੍ਰਦੇਸ਼ ਦੇ ਮਜ਼ਦੂਰ ਨੂੰ ਲੱਭਾ ਡੇਢ ਕਰੋੜ ਦਾ ਹੀਰਾ

ਜੇ ‘ਕਿਸਮਤ` (ਹੁੰਦੀ ਹੈ ਜਾਂ ਨਹੀਂ, ਇਹ ਬਹਿਸ ਦਾ ਵੱਖਰਾ ਵਿਸ਼ਾ ਹੈ) ਬੁਲੰਦ ਹੋਵੇ, ਤਾਂ ਪੱਥਰ ਵੀ ਹੀਰਾ ਬਣ ਜਾਂਦਾ ਹੈ। ਕੁਝ ਅਜਿਹਾ ਹੀ ਵਾਪਰਿਆ ਹੈ ਮੱਧ ਪ੍ਰਦੇਸ਼ `ਚ ਇੱਕ ਗ਼ਰੀਬ ਮਜ਼ਦੂਰ ਨਾਲ। ਰਾਤੋ-ਰਾਤ ਮਜ਼ਦੂਰ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਕਰੋੜਪਤੀ ਬਣ ਗਿਆ। ਖਣਿਜ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ਵਿੱਚ 50 ਸਾਲਾਂ ਦੇ ਇੱਕ ਵਿਅਕਤੀ ਨੂੰ 1.5 ਕਰੋੜ ਰੁਪਏ ਦਾ ਹੀਰਾ ਲੱਭਾ ਹੈ।


ਪੰਨਾ ਦੇ ਜਿ਼ਲ੍ਹਾ ਖਾਣ ਅਧਿਕਾਰੀ ਸੰਤੋਸ਼ ਸਿੰਘ ਅਨੁਸਾਰ ਮਜ਼ਦੂਰ ਮੋਤੀਲਾਲ ਪ੍ਰਜਾਪਤੀ ਨੇ ਭੋਪਾਲ ਤੋਂ 413 ਕਿਲੋਮੀਟਰ ਉੱਤਰ-ਪੂਰਬ ਵਿੱਚ ਪੰਨਾ ਦੇ ਹੀਰਿਆਂ ਦੀਆਂ ਖਾਣ ਦੇ ਖੇਤਰ ਵਿੱਚ ਕ੍ਰਿਸ਼ਨਾ ਕਲਿਆਣਪੁਰ ਪੱਟੀ ਪਿੰਡ ਕੋਲ 25 ਵਰਗ ਫ਼ੁੱਟ ਜ਼ਮੀਨ ਪੱਟੇ `ਤੇ ਲਏ ਸੀ। ਜ਼ਮੀਨ ਲੈਣ ਦੇ ਇੱਕ ਹਫ਼ਤੇ ਬਾਅਦ ਹੀ ਇਹ ਹੀਰਾ ਮਜ਼ਦੂਰ ਦੇ ਹੱਥ ਲੱਗਾ ਹੈ।


ਮਜ਼ਦੂਰ ਪ੍ਰਜਾਪਤੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹੀਰੇ ਦੀ ਕੀਮਤ ਦੱਸੀ ਗਈ, ਤਾਂ ਉਨ੍ਹਾਂ ਨੂੰ ਆਪਣੀ ਕਿਸਮਤ `ਤੇ ਯਕੀਨ ਨਹੀਂ ਹੋ ਰਿਹਾ ਸੀ। ਪ੍ਰਜਾਪਤੀ ਅਨੁਸਾਰ ਉਹ ਤਿੰਨ ਪੀੜ੍ਹੀਆਂ ਤੋਂ ਭਾਵ ਉਨ੍ਹਾਂ, ਪਿਤਾ ਤੇ ਹੁਣ ਉਹ ਖ਼ੁਦ ਹੀਰਿਆਂ ਦੀ ਪੁਟਾਈ ਵਾਲੇ ਖੇਤਰ ਵਿੱਚ ਜ਼ਮੀਨ ਪੱਟੇ `ਤੇ ਲੈਂਦੇ ਆ ਰਹੇ ਹਨ ਪਰ ਪਹਿਲਾਂ ਕਦੇ ਇੰਝ ਹੀਰਾ ਨਹੀਂ ਮਿਲਿਆ।


ਹੀਰੇ ਨੂੰ ਵੇਚ ਕੇ ਮਿਲਣ ਵਾਲਾ ਪੈਸਾ ਉਹ ਆਪਣੇ ਬੱਚਿਆਂ ਦੀ ਪੜ੍ਹਾਈ, ਮਾਤਾ-ਪਿਤਾ ਲਈ ਇੱਕ ਵਧੀਆ ਜੀਵਨ ਤੇ ਚੰਗੇ ਘਰ ਦੀਆਂ ਹੋਰ ਜ਼ਰੂਰਤਾਂ, ਭਰਾ ਦੀਆਂ ਧੀਆਂ ਦੇ ਵਿਆਹ `ਤੇ ਖ਼ਰਚ ਕਰਨਗੇ।


ਇਹ ਹੀਰਾ 42.59 ਕੈਰੇਟ ਦਾ ਹੈ। ਸਬੰਧਤ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1961 `ਚ ਜਿ਼ਲ੍ਹੇ ਕਚੂਆ ਟੋਲਾ ਇਲਾਕੇ `ਚ ਰਸੂਲ ਅਹਿਮਦ ਨੂੰ 44.55 ਕੈਰੇਟ ਦਾ ਹੀਰਾ ਮਿਲਿਆ ਸੀ। ਭਾਰਤ ਦੇ ਪੰਨਾ ਜਿ਼ਲ੍ਹੇ `ਚ ਹੀ ਹੀਰੇ ਦੀ ਇੱਕੋ-ਇੱਕ ਖਾਣ ਹੈ।


ਹੀਰਾ ਮਾਹਿਰ ਮੁਤਾਬਕ ਪ੍ਰਜਾਪਤ ਨੂੰ ਮਿਲੇ ਹੀਰੇ ਦੀ ਕੀਮਤ 1.5 ਕਰੋੜ ਰੁਪਏ ਤੋਂ ਵੱਧ ਹੈ। ਹੀਰੇ ਦੀ ਨੀਲਾਮੀ ਤੋਂ ਮਿਲੀ ਰਕਮ ਪ੍ਰਜਾਪਤੀ ਨੂੰ 11 ਫ਼ੀ ਸਦੀ ਟੈਕਸ ਕਟੌਤੀ ਤੋਂ ਬਾਅਦ ਅਦਾ ਕੀਤੀ ਜਾਵੇਗੀ।


ਇਸ ਤੋਂ ਪਹਿਲਾਂ ਵੀ ਕਈ ਮਜ਼ਦੂਰਾਂ ਨੂੰ ਸੂਬਾ ਸਰਕਾਰ ਵੱਲੋਂ ਲੀਜ਼ `ਤੇ ਦਿੱਤੀ ਗਈ ਜ਼ਮੀਨ ਤੋਂ ਹੀਰੇ ਮਿਲੇ ਹਨ। ਇਸੇ ਵਰ੍ਹੇ 14 ਸਤੰਬਰ ਨੂੰ ਵੀ ਇੱਕ ਮਾਮੂਲੀ ਕਿਸਾਨ ਪ੍ਰਕਾਸ਼ ਕੁਮਾਰ ਸ਼ਰਮਾ ਨੂੰ 30 ਲੱਖ ਰੁਪਏ ਕੀਮਤ ਦਾ 12.58 ਕੈਰੇਟ ਦਾ ਹੀਰਾ ਮਿਲਿਆ ਸੀ। ਸਾਲ 2011 `ਚ ਸ਼ੰਭੂ ਦਿਆਲ ਕੌਧਰ ਨੂੰ 16.13 ਕੈਰੇਟ ਦਾ ਹੀਰਾ ਮਿਲਿਆ ਸੀ। ਇੰਝ ਹੀ 2014 `ਚ ਅਨਨ ਸਿੰਘ ਯਾਦਵ ਨੂੰ 12.93 ਕੈਰੇਟ ਦਾ ਹੀਰਾ ਲੱਭਿਆ ਸੀ।


ਹੀਰਾ ਸੰਭਾਵੀ ਖੇਤਰ 240 ਕਿਲੋਮੀਟਰ ਲੰਬਾ ਹੈ, ਜੋ ਵਿੰਧੀਆ ਪਰਬਤਾਂ ਦੀ ਲੜੀ ਦੇ ਉੱਤਰ-ਪੂਰਬ ਤੱਕ ਫੈਲਿਆ ਹੋਇਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh labourer found 1 5 crorre diamond