ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਿਵਾਰਕ ਜੀਆਂ ਨੂੰ ਭੋਪਾਲ ਤੋਂ ਦਿੱਲੀ ਭੇਜਣ ਲਈ ਕਾਰੋਬਾਰੀ ਨੇ ਕਿਰਾਏ 'ਤੇ ਲਿਆ ਹਵਾਈ ਜਹਾਜ਼

ਭੋਪਾਲ ਦੇ ਇੱਕ ਵੱਡੇ ਸ਼ਰਾਬ ਕਾਰੋਬਾਰੀ ਨੇ ਹਾਲ ਹੀ ਵਿੱਚ ਆਪਣੇ ਪਰਿਵਾਰ ਦੇ 4 ਮੈਂਬਰਾਂ ਨੂੰ ਨਵੀਂ ਦਿੱਲੀ ਭੇਜਣ ਲਈ ਇੱਕ 180 ਸੀਟਰ ਵਾਲਾ ਏ320 ਜਹਾਜ਼ ਇੱਕ ਨਿਜੀ ਕੰਪਨੀ ਤੋਂ ਕਿਰਾਏ ਉੱਤੇ ਲਿਆ ਹੈ। ਕਾਰੋਬਾਰੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਹਵਾਈ ਅੱਡਿਆਂ ਅਤੇ ਜਹਾਜ਼ਾਂ 'ਤੇ ਭੀੜ ਤੋਂ ਬਚਾਉਣ ਲਈ ਅਜਿਹਾ ਕੀਤਾ।


ਸੂਤਰਾਂ ਨੇ ਦੱਸਿਆ ਕਿ ਸ਼ਰਾਬ ਕਾਰੋਬਾਰੀ ਨੇ ਲੌਕਡਾਊਨ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਭੋਪਾਲ ਵਿੱਚ ਰੁਕੀ ਆਪਣੀ ਧੀ, ਉਸ ਦੇ ਦੋ ਬੱਚਿਆਂ ਅਤੇ ਉਸ ਦੀ ਘਰੇਲੂ ਨੌਕਰਾਣੀ ਨੂੰ ਦਿੱਲੀ ਭੇਜਣ ਲਈ ਇੱਕ ਜਹਾਜ਼ ਕਿਰਾਏ ਉੱਤੇ ਲਿਆ ਸੀ।

 

ਉਨ੍ਹਾਂ ਕਿਹਾ ਕਿ ਜਹਾਜ਼ ਸੋਮਵਾਰ ਨੂੰ ਦਿੱਲੀ ਤੋਂ ਸਿਰਫ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਇਥੇ ਪਹੁੰਚਿਆ ਅਤੇ ਸਿਰਫ ਚਾਰ ਯਾਤਰੀਆਂ ਨੂੰ ਲੈ ਕੇ ਵਾਪਸ ਰਵਾਨਾ ਹੋ ਗਿਆ। ਜਹਾਜ਼ ਵਿੱਚ ਸਵਾਰ ਚਾਰ ਯਾਤਰੀਆਂ ਲਈ ਹੀ ਇਹ ਜਹਾਜ਼ ਕਿਰਾਏ ਉੱਤੇ ਲਿਆ ਗਿਆ ਸੀ।

 

ਏਅਰ ਲਾਈਨ ਦੇ ਅਧਿਕਾਰੀ ਨੇ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ 180 ਸੀਟਾਂ ਦੀ ਸਮਰੱਥਾ ਵਾਲਾ ਏ 320 ਜਹਾਜ਼ 25 ਮਈ ਨੂੰ ਇਥੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਲੈ ਕੇ ਆਇਆ ਸੀ। ਇਹ ਕਿਸੇ ਵੱਲੋਂ ਕਿਰਾਏ 'ਤੇ ਲਿਆ ਗਿਆ ਸੀ ਅਤੇ ਕੋਈ ਡਾਕਟਰੀ ਐਮਰਜੈਂਸੀ ਨਹੀਂ ਸੀ।

 

ਇਸ ਮਾਮਲੇ ਵਿੱਚ ਭੋਪਾਲ ਦੇ ਰਾਜਾ ਭੋਜ ਏਅਰਪੋਰਟ ਦੇ ਡਾਇਰੈਕਟਰ ਅਨਿਲ ਵਿਕਰਮ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਹਵਾਬਾਜ਼ੀ ਮਾਹਰਾਂ ਦੇ ਅਨੁਸਾਰ ਏਅਰਬੱਸ -320 ਦਾ ਕਿਰਾਇਆ ਲਗਭਗ 20 ਲੱਖ ਰੁਪਏ ਹੈ।

 

ਕੋਰੋਨਾ ਵਾਇਰਸ ਦੇ ਚੱਲਦਿਆਂ ਲੌਕਡਾਊਨ ਲਾਗੂ ਹੋਣ ਦੇ ਲਗਭਗ ਦੋ ਮਹੀਨੇ ਬਾਅਦ ਸੋਮਵਾਰ ਨੂੰ ਦੇਸ਼ ਵਿੱਚ ਘਰੇਲੂ ਵਪਾਰਕ ਯਾਤਰੀ ਜਹਾਜ਼ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਪਹਿਲੇ ਦਿਨ, ਨਵੀਂ ਦਿੱਲੀ ਤੋਂ ਦੋ ਉਡਾਣਾਂ ਨਾਲ ਯਾਤਰੀ ਭੋਪਾਲ ਆਏ ਅਤੇ ਗਏ।

.......
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:madhya pradesh liquor businessman Man hires 180 seater plane to ferry four family members