ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬ ਇੰਜੀਨੀਅਰ ਦੇ ਟਿਕਾਣਿਆਂ ਉੱਤੇ ਛਾਪੇ ਦੌਰਾਨ ਮਿਲੀ ਬੇਹਿਸਾਬ ਜਾਇਦਾਦ

ਮੱਧ ਪ੍ਰਦੇਸ਼ ਸਰਕਾਰ ਦੇ ਇੱਕ ਸਬ ਇੰਜੀਨੀਅਰ ਦੇ ਟਿਕਾਣਿਆਂ ਉੱਤੇ ਲੋਕਾਯੁਕਤ ਪੁਲਿਸ ਨੇ ਸ਼ਨਿੱਚਰਵਾਰ ਨੂੰ ਛਾਪੇ ਮਾਰੇ ਅਤੇ ਵੱਡੇ ਪੈਮਾਨੇ ਉੱਤੇ ਬੇਹਿਸਾਬ ਜਾਇਦਾਦ ਦਾ ਖੁਲਾਸਾ ਕੀਤਾ। ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇੰਦੌਰ ਵਿਕਾਸ ਅਥਾਰਟੀ (ਆਈਡੀਏ) ਦੇ ਸਬ ਇੰਜੀਨੀਅਰ ਗਜਾਨਨ ਪਾਟੀਦਾਰ ਵਿਰੁੱਧ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਨੇ ਭ੍ਰਿਸ਼ਟ ਤਰੀਕਿਆਂ ਨਾਲ ਜਾਇਦਾਦ ਇਕੱਠੀ ਕੀਤੀ ਹੈ। ਇਸ ਸ਼ਿਕਾਇਤ ਉੱਤੇ ਪਾਟੀਦਾਰ ਅਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਕੁੱਲ 9 ਟਿਕਾਣਿਆਂ ਉੱਤੇ ਛਾਪੇ ਮਾਰੇ ਗਏ। ਇਨ੍ਹਾਂ ਵਿੱਚ ਅੱਠ ਅਤੇ ਗੁਆਂਢੀ ਖਰਗੋਨ ਜਿਲ੍ਹੇ ਦਾ ਇੱਕ ਟਿਕਾਣਾ ਸ਼ਾਮਲ ਹੈ। 

 

ਉਨ੍ਹਾਂ ਦੱਸਿਆ ਕਿ ਪਾਟੀਦਾਰ ਦੇ ਇੰਦੌਰ ਦੇ ਸਕੀਮ ਨੰਬਰ 78 ਸਥਿਤ ਘਰ ਵਿੱਚ ਲਗਭਗ 25 ਲੱਖ ਰੁਪਏ ਦਾ ਨਕਦੀ, ਕਰੀਬ ਦੋ ਕਿਲੋਗ੍ਰਾਮ ਦੇ ਸੋਨ ਗਹਿਣੇ, ਚਾਂਦੀ ਦੇ ਲਗਭਗ ਤਿੰਨ ਕਿਲੋਗ੍ਰਾਮ ਭਾਰ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਮਿਲਿਆ ਹੈ।
 

 
ਇਸ ਤੋਂ ਇਲਾਵਾ, ਸ਼ਹਿਰ ਦੇ ਵਿਜੈ ਨਗਰ ਇਲਾਕੇ ਅਤੇ ਹੋਰ ਸਥਾਨਾਂ ਉੱਤੇ ਉਨ੍ਹਾਂ ਦੀਆਂ ਕਈ ਬੇਨਾਮੀਆਂ ਜਾਇਦਾਦਾਂ ਬਾਰੇ ਸੁਰਾਗ ਮਿਲੇ ਹਨ ਜਿਨ੍ਹਾਂ ਦੀ ਤਸਦੀਕ ਕੀਤੀ ਜਾ ਰਹੀ ਹੈ। 
ਅਧਿਕਾਰੀ ਨੇ ਦੱਸਿਆ ਕਿ ਪਾਟੀਦਾਰ ਬਤੌਰ ਟ੍ਰੇਸਰ ਆਈਡੀਏ ਦੀ ਸਰਕਾਰੀ ਸੇਵਾ ਵਿੱਚ 1987 ਵਿੱਚ ਸ਼ਾਮਲ ਹੋਇਆ ਸੀ। ਸਾਲ 1997 ਵਿੱਚ ਉਨ੍ਹਾਂ ਸਬ ਇੰਜੀਨੀਅਰ ਦੇ ਰੂਪ ਵਿੱਚ ਤਰੱਕੀ ਕਰ ਦਿੱਤੀ ਗਈ ਸੀ। 

 

ਉਨ੍ਹਾਂ ਦੱਸਿਆ ਕਿ ਪਾਟੀਦਾਰ ਦਾ ਭਰਾ ਰਮੇਸ਼ ਚੰਦਰ ਭਵਨ ਨਿਰਮਾਣ ਠੇਕੇਦਾਰ ਹੈ। ਸਾਨੂੰ ਸ਼ੱਕ ਹੈ ਕਿ ਬਿਲਡਿੰਗ ਨਿਰਮਾਣ ਦੇ ਕਾਰੋਬਾਰ ਵਿੱਚ ਦੋਹਾਂ ਭਰਾਵਾਂ ਵਿਚਕਾਰ ਹਿੱਸੇਦਾਰੀ ਹੈ ਅਤੇ ਪਾਟੀਦਾਰ ਨੇ ਸਰਕਾਰੀ ਪ੍ਰਭਾਵ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਭਰਾ ਨੂੰ ਠੇਕੇ ਦਿਵਾਉਣ ਵਿੱਚ ਮਦਦ ਕੀਤੀ ਹੈ। 

 

ਸਬ ਇੰਜੀਨੀਅਰ  ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਅਤੇ ਸਰਕਾਰੀ ਕਾਰਿੰਦੇ ਦੇ ਬੇਹਿਸਾਬ ਜਾਇਦਾਦ ਦਾ ਮੁੱਲਕਾਂਣ ਜਾਰੀ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh Lokayukta raid on Indore Development Authority Sub Engineer Gajanan Patidar Huge amount of cash seized