ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਸੜਕ ਹਾਦਸੇ ’ਚ 10 ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼ ਸੜਕ ਹਾਦਸੇ ’ਚ 10 ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਰੇ ’ਚ ਵੀਰਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ, ਜਿਸ ਵਿੱਚ 10 ਵਿਅਕਤੀ ਮਾਰੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਰੀਵਾ ਤੋਂ ਜਾ ਰਹੀ ਇੱਕ ਪ੍ਰਾਈਵੇਟ ਬੱਸ ਦੀ ਇੱਕ ਟਰੱਕ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ 10 ਵਿਅਕਤੀ ਮੌਕੇ ’ਤੇ ਹੀ ਮਾਰੇ ਗਏ।

 

 

ਕਈ ਵਿਅਕਤੀ ਗੰਭੀਰ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਖ਼ਬਰ ਲਿਖੇ ਜਾਣ ਵੇਲੇ ਤੱਕ ਵੀ ਕੁਝ ਲੋਕ ਬੱਸ ਅੰਦਰ ਹੀ ਫਸੇ ਹੋਏ ਸਨ; ਜਿਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਇਹ ਹਾਦਸਾ ਅੱਜ ਸਵੇਰੇ ਰੀਵਾ ਜ਼ਿਲ੍ਹੇ ’ਚ ਗੁੜ੍ਹ ਬਾਈਪਾਸ ਕੋਲ ਸਵੇਰੇ 6 ਵਜੇ ਹੋਇਆ।

 

 

ਸ਼ੁਰੂਆਤੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਬੱਸ ਪ੍ਰਧਾਨ ਟ੍ਰੈਵਲਜ਼ ਦੀ ਹੈ। ਹਾਦਸਾ ਵਾਪਰਨ ਵੇਲੇ ਬੱਸ ਵਿੱਚ 60 ਵਿਅਕਤੀ ਸਵਾਰ ਸਨ। ‘ਨਿਊਜ਼ ਸਟੇਟ’ ਮੁਤਾਬਕ ਗੁੜ੍ਹ ਬਾਈਪਾਸ ਲਾਗੇ ਰੀਵਾ ਤੋਂ ਸਿੱਧੀ ਜਾ ਰਹੀ ਪ੍ਰਾਈਵੇਟ ਬੱਸ ਪਿੱਛਿਓਂ ਟਰੱਕ ਵਿੱਚ ਘੁਸ ਗਈ।

 

 

ਬੱਸ ਦੀ ਰਫ਼ਤਾਰ ਤੇਜ਼ ਸੀ ਤੇ ਟਰੱਕ ਸੜਕ ਕੰਢੇ ਖੜ੍ਹਾ ਸੀ। ਬੱਸ ਉਸ ਟੱਕਰ ਤੋਂ ਬਾਅਦ ਪਲਟ ਗਈ। ਉੱਥੇ ਚੀਕ–ਚਿਹਾੜਾ ਮਚ ਗਿਆ। ਲੋਕਾਂ ਦੇ ਰੋਣ ਤੇ ਚੀਕਣ ਦੀਆਂ ਆਵਾਜ਼ਾਂ ਕਾਰਨ ਸਥਾਨਕ ਲੋਕ ਘਟਨਾ ਸਥਾਨ ਵੱਲ ਨੱਸੇ।

 

 

ਮੌਕੇ ਉੱਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਇਆ। ਕੁੱਲ 25 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਇਸ ਲਈ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh Road Mishap takes 10 lives