ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ’ਚ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿਚ ਨੈਸ਼ਨਲ ਹਾਈਵੇ -92 'ਤੇ ਵੀਰਵਾਰ ਨੂੰ ਹੋਏ ਇਕ ਸੜਕ ਹਾਦਸੇ ਇਕੋ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ ਮਰਨ ਵਾਲਿਆਂ ਵਿਚ ਦੋ ਆਦਮੀ, ਤਿੰਨ ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ ਪੁਲਿਸ ਨੇ ਦੱਸਿਆ ਕਿ ਭਿੰਡ-ਇਟਾਵਾ ਹਾਈਵੇ 'ਤੇ ਗੋਹਦ ਚੌਰਾਹੇ ਨੇੜੇ ਇਕ ਕਾਰ ਸਾਹਮਣੇ ਤੋਂ ਰਹੇ ਇਕ ਟਰੱਕ ਨਾਲ ਟਕਰਾ ਗਈ ਕਾਰ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ

 

ਜਾਣਕਾਰੀ ਮੁਤਾਬਕ ਕਾਰ ਸਵਾਰ ਇਟਾਵਾ, ਉੱਤਰ ਪ੍ਰਦੇਸ਼ ਦੇ ਵਸਨੀਕ ਸਨ ਕਾਰ ਵਿਚ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਣ ਲਈ ਪੁਲਿਸ ਨੂੰ ਕਾਫੀ ਸੰਘਰਸ਼ ਕਰਨਾ ਪਿਆ ਕਿਉਂਕਿ ਹਾਦਸੇ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ

 

ਪੁਲਿਸ ਨੇ ਦੱਸਿਆ ਕਿ ਯੂਪੀ ਦੇ ਸਰਸਾਈ ਪਿੰਡ ਦਾ ਰਹਿਣ ਵਾਲਾ ਇੱਕ ਪਰਿਵਾਰ ਇੱਕ ਆਲਟੋ ਕਾਰ ਵਿੱਚ ਗਵਾਲੀਅਰ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਇਸ ਦੌਰਾਨ ਇਹ ਘਟਨਾ ਗੋਹਦ ਚੌਰਾਹੇ ਨੇੜੇ ਵਾਪਰੀ ਸਥਾਨਕ ਲੋਕਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਾਰ ਵਿਚੋਂ ਦੋਵੇਂ ਲਾਸ਼ਾਂ ਬਾਹਰ ਕੱਢੀਆਂ

 

ਪੁਲਿਸ ਨੇ ਦੱਸਿਆ ਕਿ ਟਰੱਕ ਕੇਡਬਰੀ ਕੰਪਨੀ ਦੇ ਮਾਲ ਸਮੇਤ ਕਾਨਪੁਰ ਤੋਂ ਰਿਹਾ ਸੀ ਟੱਕਰ ਤੋਂ ਬਾਅਦ ਟਰੱਕ ਵੀ ਪਲਟ ਗਿਆ ਜਦਕਿ ਕਾਰ ਦੇ ਟੋਟੇ ਹੋ ਗਏ। ਮ੍ਰਿਤਕਾਂ ਦੀ ਪਛਾਣ ਦੀਪ ਸਿੰਘ ਰਾਜਾਵਤ, ਵੀਰ ਸਿੰਘ ਰਾਜਾਵਤ, ਨੀਤੂ ਰਾਜਾਵਤ, ਕਮਲੇਸ਼ ਕੁਮਾਰੀ, ਜੀਵਨ ਦੇਵੀ ਅਤੇ ਬੱਚੇ ਰਿਸ਼ਭ ਤੋਮਰ ਵਜੋਂ ਹੋਈ ਹੈ

 

ਪੁਲਿਸ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗੋਹਦ ਹਸਪਤਾਲ ਭੇਜਿਆ ਗਿਆ ਹੈ ਤੇ ਪਰਿਵਾਰ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh: Six people of same family died in road accident